ਦੇਸ਼ ਦੀ ਸੇਵਾ ਕਰਦੇ ਸਰਹੱਦੀ ਬਾਡਰਾਂ ਤੇ ਨੌਜਵਾਨ ਸ਼ਹੀਦ ਹੋ ਰਹੇ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਮਾਂਗੇਵਾਲ ਦੇ ਜਸਵੰਤ ਸਿੰਘ ਉਮਰ 30 ਸਾਲਾ ਜੋ ਕਿ ਫ਼ੌਜ ਵਿੱਚ ਨਾਈਕ ਦੇ ਅਹੁਦੇ ਤੇ ਤਾਇਨਾਤ ਸਨ ਜਿਸ ਦੀ ਬੀਤੇ ਦਿਨੀਂ ਜੰਮੂ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਦੇ ਕਾਰਨ ਉੱਥੇ ਹੀ ਸ਼ਹੀਦ ਹੋ ਗਏ। ਸ਼ਹੀਦ ਜਸਵੰਤ ਸਿੰਘ ਪਿੱਛੇ ਆਪਣੇ ਬਜ਼ੁਰਗ ਮਾਂ-ਬਾਪ ਪਤਨੀ ਅਤੇ ਇਕ ਪੰਜ ਸਾਲਾ ਬੇਟਾ ਛੱਡ ਗਏ ਹਨ। ਜਿਵੇਂ ਹੀ ਸ਼ਹੀਦ ਦਾ ਪਾਰਥਿਵ ਸਰੀਰ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਕਿਉਂਕਿ ਸ਼ਹੀਦ ਜਸਵੰਤ ਸਿੰਘ ਪਰਿਵਾਰ ਦਾ ਇਕਲੌਤਾ ਬੇਟਾ ਸੀ।
ਇਹ ਤੁਸੀਂ ਤਸਵੀਰ ਜੋ ਵੇਖ ਰਹੇ ਹੋ ਇਹ ਸ਼ਹੀਦ ਜਸਵੰਤ ਸਿੰਘ ਦੀ ਹੈ ਜਿਸ ਨੂੰ ਦੇਸ਼ ਦੀ ਸੇਵਾ ਕਰਨ ਦਾ ਬਚਪਨ ਤੋਂ ਹੀ ਸ਼ੌਕ ਸੀ ਜਿੱਥੇ ਪਿਤਾ ਵੱਲੋਂ ਪਹਿਲਾਂ ਫੌਜ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਰਿਟਾਇਰਮੈਂਟ ਹਾਸਲ ਕੀਤੀ। ਉਸ ਤੋਂ ਬਾਅਦ ਬੇਟਾ ਵੀ ਫੌਜ ਵਿੱਚ ਭਰਤੀ ਹੋ ਗਿਆ ਅਤੇ ਬੀਤੇ ਦਿਨ ਹੀ ਛੁੱਟੀਆਂ ਕੱਟ ਕੇ ਐਤਵਾਰ ਹੀ ਉਹ ਆਪਣੇ ਘਰ ਤੋਂ ਡਿਊਟੀ ਜੰਮੂ ਲਈ ਰਵਾਨਾ ਹੋਇਆ ਸੀ।
ਪਰਿਵਾਰ ਵੱਲੋਂ ਆਪਣੇ ਪੁੱਤਰ ਜਸਵੰਤ ਸਿੰਘ ਨੂੰ ਬੜੇ ਹੀ ਪਿਆਰ ਨਾਲ ਡਿਊਟੀ ਲਈ ਰਵਾਨਾ ਕੀਤਾ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਇਹ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਹੋਵੇਗੀ ਅਤੇ ਹੁਣ ਘਰ ਵਿੱਚ ਉਨ੍ਹਾਂ ਦਾ ਪਾਰਥਿਵ ਸਰੀਰ ਹੀ ਪਹੁੰਚਿਆ ਹੈ। ਜਦੋਂ ਇਸ ਦੀ ਖਬਰ ਇਲਾਕੇ ਵਿਚ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਦੂਰ-ਦੁਰਾਡੇ ਤੋਂ ਸ਼ਹੀਦ ਜਸਵੰਤ ਸਿੰਘ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਂਜਲੀ ਦੇਣ ਲਈ ਲੋਕ ਪਹੁੰਚੇ। ਇਸ ਮੌਕੇ ਤੇ ਪ੍ਰਸ਼ਾਸਨਕ ਅਧਿਕਾਰੀ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਹੀਦ ਜਸਵੰਤ ਸਿੰਘ ਪਰਿਵਾਰ ਦਾ ਇਕਲੌਤਾ ਬੇਟਾ ਸੀ।
ਇਸ ਮੌਕੇ ਤੇ ਸ਼ਹੀਦ ਜਸਵੰਤ ਸਿੰਘ ਦੇ ਪਿਤਾ ਜਗਤਾਰ ਸਿੰਘ ਤੇ ਰਿਸਤੇਦਾਰ ਮੇਜਰ ਸਿੰਘ ਨੇ ਰੋਂਦੇ ਕਰਲਾਉਂਦੇ ਦੱਸਿਆ ਕਿ ਮੇਰੇ ਬੇਟੇ ਦੀ ਉਮਰ 30 ਸਾਲ ਸੀ ਅਤੇ ਉਹ ਪਿਛਲੇ ਗਿਆਰਾਂ ਸਾਲਾਂ ਤੋਂ ਦੇਸ਼ ਦੀ ਸੇਵਾ ਕਰਦਾ ਆ ਰਿਹਾ ਸੀ। ਮੈਨੂੰ ਆਰਮੀ ਵਿੱਚੋਂ ਫੋਨ ਆਇਆ ਕਿ ਤੁਹਾਡਾ ਬੇਟੇ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅਤੇ ਇਹ ਸਾਡੇ ਤੋਂ ਬਿਲਕੁਲ ਵੀ ਝੱਲਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਵੀ ਫੌਜ ਦੀ ਨੌਕਰੀ ਕਰਦਾ ਸੀ ਅਤੇ ਹੁਣ ਪਿੱਛੇ ਉਸ ਦੀ
ਇਸ ਮੌਕੇ ਤੇ ਜੰਮੂ ਤੋ ਪਾਰਥਿਵ ਸਰੀਰ ਲੈਕੇ ਪਹੁੰਚੇ ਆਰਮੀ ਦੇ ਸੂਬੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਦੀ ਡਿਊਟੀ ਜੰਮੂ ਵਿਖੇ ਹੀ ਸੀ ਅਤੇ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਦੀ ਮੌਤ ਹੋ ਗਈ ਅਤੇ ਉੱਥੇ ਹੀ ਉਹ ਸ਼ਹੀਦ ਹੋ ਗਿਆ ਅਤੇ ਅੱਜ ਉਸ ਦਾ ਪਾਰਥਿਵ ਸਰੀਰ ਘਰ ਲਿਆਏ ਹਾਂ ਅਤੇ ਇਹ ਨਾਇਕ ਦੀ ਅਹੁਦੇ ਤੇ ਤਾਇਨਾਤ ਸੀ।