ਭਾਜਪਾ ਤੋਂ ਤਰੁਣ ਚੁੱਘ ਦੇ ਵੱਲੋਂ ਕੈਪਟਨ ਸਰਕਾਰ ‘ਤੇ ਨਿਸ਼ਾਨੇ ਸਾਧੇ ਗਏ ਹਨ | ਉਨ੍ਹਾਂ ਦੇ ਵੱਲੋਂ ਧਰਮਸੋਤ ਤੇ ਵਜ਼ੀਫ਼ਾ ਘੁਟਾਲੇ ਦੇ ਇਲਜ਼ਾਮ ਲਗਾਏ ਗਏ ਹਨ | ਤਰੁਣ ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੂਬਾ ਸਰਕਾਰ ਨੂੰ ਕਰੋੜਾ ਰੁਪਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਭੇਜੇ ਸਨ ਪਰ ਦੁੱਖ ਵਾਲੀ ਗਲ ਹੈ ਕਿ ਕਾਂਗਰਸ ਦੇ ਮੰਤਰੀ ਧਰਮਸੋਤ ਨੇ ਪਾਰਟੀ ਨਾਲ ਮਿਲ ਕੇ ਲਗਭਗ 300 ਕਰੋੜ ਦਾ ਫਰੋੜ ਕੀਤਾ ਹੈ |
ਤਰੁਣ ਚੁੱਘ ਨੇ ਕਿਹਾ ਕਿ ਮੈਂ CBI ਨੂੰ 3 ਨਵੰਬਰ ਨੂੰ ਜਾਂਚ ਲਈ ਇਸ ਮਾਮਲੇ ‘ਤੇ ਨੋਟਿਸ ਭੇਜਿਆ ਸੀ | ਪਰ ਹੁਣ CBI ਨੇ ਖ਼ੁਦ ਸਾਰਾ ਰਿਕਾਰਡ ਕਾਂਗਰਸ ਤੋਂ ਮੰਗਿਆ ਹੈ ਕਿਉਂਕਿ ਕਾਂਗਰਸ ਨੇ ਮਿਲ ਕੇ 300 ਕਰੋੜ ਰੁਪਏ ਦਾ ਘੁਟਾਲੇ ਕੀਤਾ ਹੈ ਜਿਸ ‘ਚ ਧਰਮਸੋਤ ਨੂੰ ਬਚਾਉਣ ਲਈ ਕੈਪਟਨ ਨੇ ਕਲੀਨ ਚਿੱਟ ਦਿੱਤੀ ਸੀ ਪਰ ਹੁਣ ਸਾਰਾ ਸੱਚ ਸਾਹਮਣੇ ਆ ਚੁੱਕਿਆ ਹੈ |
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗ਼ਰੀਬ ਲੋਕਾਂ ਦੇ ਨਾਲ ਕੈਪਟਨ ਸਰਕਾਰ ਖੇਡੀ ਹੈ ਜਿਸ ਤੋਂ ਬਾਅਦ ਉਨ੍ਹਾਂ ਦਾ ਸਹੀ ਚਿਹਰਾ ਸਾਹਮਣੇ ਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿਹੜਾ ਵੀ SC ਭਾਈਚਾਰੇ ਦੇ ਭਵਿੱਖ ਨਾਲ ਲੜੇਗੀ ਉਹ ਜੇਲ੍ਹ ਦੇ ਵਿੱਚ ਜਾਏਗਾ ਅਤੇ ਭਾਜਪਾ ਹਮੇਸ਼ਾ SC ਭਾਈਚਾਰੇ ਦੀ ਲੜਾਈ ਲੜੇਗਾ |