ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ।ਤਾਲਿਬਾਨ ਦੇ ਸੱਤਾ ‘ਚ ਆਉਣ ਨਾਲ ਹੀ ਬੇਰਹਿਮੀ ਦਾ ਦੌਰ ਸ਼ੁਰੂ ਹੋ ਗਿਆ ਹੈ।ਤਾਲਿਬਾਨ ਲੜਾਕੂ ਇੱਕ ਤੋਂ ਬਾਅਦ ਇੱਕ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ।ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਕਾਬੁਲ ਹਵਾਈ ਅੱਡੇ ‘ਤੇ ਪਹੁੰਚੇ 150 ਲੋਕਾਂ ਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਹੈ।
ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ।ਅਫ਼ਗਾਨਿਸਤਾਨ ਲਈ ਚਿੰਤਾ ਜਾਹਿਰ ਕਰਦੇ ਹੋਏ ਸਿਰਸਾ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ‘ਚ 300 ਦੇ ਕਰੀਬ ਸਿੱਖ ਸੁਰੱਖਿਅਤ ਹੈ।ਉਨਾਂ੍ਹ ਨੇ ਅਗਵਾ ਵਰਗੀਆਂ ਘਟਨਾਵਾਂ ਦਾ ਖੰਡਨ ਕੀਤਾ ਹੈ।ਅਜਿਹੀਆਂ ਸਾਰੀਆਂ ਰਿਪੋਰਟ ਗਲਤ ਹਨ।ਜ਼ਿਕਰਯੋਗ ਹੈ ਕਿ ਅੱਜ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਕਰੀਬ 150 ਭਾਰਤੀ ਫਸੇ ਹੋਏ ਸਨ।ਕਾਬੁਲ ਹਵਾਈ ਅੱਡੇ ਤੋਂ 150 ਲੋਕਾਂ ਨੂੰ ਤਾਲਿਬਾਨੀ ਆਪਣੇ ਨਾਲ ਲੈ ਗਏ ਜਿਨਾਂ੍ਹ ‘ਚ ਕਈ ਭਾਰਤੀ ਸ਼ਾਮਲ ਹਨ।