ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਦੇ ਵੱਲੋਂ ਮੀਡੀਆਂ ਨਾਲ ਗੱਲਬਾਤ ਦੌਰਾਨ ਵਿਰੋਧੀਆਂ ‘ਤੇ ਨਿਸ਼ਾਨੇ ਸਾਧੇ ਹਨ ਉਨ੍ਹਾਂ ਕਿਹਾ ਕੇਜਰੀਵਾਲ ਦੇ ਬਿਜਲੀ ਐਲਾਨ ਤੋਂ ਬਾਅਦ ਹੁਣ ਕਾਂਗਰਸ ਕਹਿ ਰਹੀ ਇਹ ਸਾਡਾ ਆਈਡੀਆ ਸੀ ਜੇ ਇਹ ਕਾਂਗਰਸ ਦਾ ਆਈਡੀਆਂ ਸੀ ਤਾਂ ਪਿਛਲੇ ਸਾਢੇ 4 ਸਾਲ ਕਿਉਂ ਉਡੀਕੀ ਗਏ ਹੁਣ ਤੱਕ ਲਾਗੂ ਕਰ ਦਿੰਦੇ|ਇਸ ਦੇ ਨਾਲ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਨਿਸ਼ਾਨੇ ਸਾਧੇ ਕਿਹਾ ਕਿ ਜਿ ਪਿਛਲੀ ਮਾੜੀ ਸਰਕਾਰ 25-25 ਸਾਲ ਸਮਝੋਤੇ ਕਰ ਗਈ ਤਾਂ ਇਹ ਨਹੀਂ ਕਿ ਅਗਲੀ ਸਰਕਾਰ ਦੇ ਹੱਥ ਬੰਨੇ ਹੋਏ ਹਨ |ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਕੁਝ ਕਾਂਗਰਸੀ ਵੀ ਸਹੀ ਕਹਿ ਰਹੇ ਹਨ ਤੇ ਪੰਜਾਬ ਦੇ ਵਿੱਚ ਸਹੀ ਸਾਬਤ ਹੋਣਾ ਚਾਹੀਦਾ ਹੈ |
ਵਿਧਾਨ ਸਭਾ ਦੇ ਪਹਿਲੇ ਸ਼ੈਸ਼ਨ ਦੌਰਾਨ ਬਿਜਲੀ ਸਮਝੋਤੇ ਰੱਦ ਕਰਨ ਦੀ ਆਪ ਵੱਲੋਂ ਮੰਗ ਕੀਤੀ ਜਾਵੇਗੀ | ਕਿਉਂਕਿ ਕੈਪਟਨ ਸਰਕਾਰ ਨੇ ਸਮਝੋਤਿਆ ਨੂੰ ਅੱਗੇ ਵਧਾਇਆ ਗਿਆ ਹੈ | ਇਹ 100 ਪ੍ਰਤੀਸ਼ਤ ਬਿਜਲੀ ਸਮਝੋਤੇ ਰੱਦ ਹੋ ਸਕਦੇ ਹਨ ਜੇ ਕਾਂਗਰਸ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਸਭ ਕੁਝ ਗਲਤ ਸਹੀ ਹੋਣਾ ਪਾਸੀਬਲ ਹੋ ਸਕਦਾ ਹੈ ਪਰ ਕਾਂਗਰਸ ਸਰਕਾਰ ਦੀ ਨੀਅਤ ਸਾਫ ਹੀ ਨਹੀਂ |
ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਹਰ ਵਰਗ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ ਹਰ ਵਰਗ ਦੇ ਮੁਲਾਜ਼ਮ ਅਤੇ ਵਿਰੋਧੀ ਪਾਰਟੀਆਂ ਆਪਣੀਆਂ ਮੰਗਾਂ ਨੂੰ ਕੈਪਟਨ ਰਿਹਾਇਸ਼ ਘੇਰ ਰਹੇ ਨੇ ਕੋਈ ਵੀ ਵਰਗ ਦੇ ਲੋਕ ਘਰ ਨਹੀਂ ਬੈਠੇ ਹਰ ਰੋਜ ਇਸ ਲਈ ਕੈਪਟਨ ਰਿਹਾਇਸ਼ ਘੇਰੀ ਜਾਂਦੀ ਹੈ ਕਿਉਂਕਿ ਕੈਪਟਨ ਸਰਕਾਰ ਵੱਲੋਂ ਮੰਗਾ ਨਹੀਂ ਮੰਨੀਆਂ ਗਈਆਂ ਹਨ |