ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਸ ਦੇਸ਼ ‘ਚ ਸਭ ਕੁਝ ਬਦਲ ਗਿਆ ਹੈ।ਜਿਆਦਾ ਤੋਂ ਜਿਆਦਾ ਲੋਕ ਕਿਸੇ ਤਰ੍ਹਾਂ ਦੇਸ਼ ਛੱਡਣਾ ਚਾਹੁੰਦੇ ਹਨ।ਅਫ਼ਗਾਨਿਸਤਾਨ ਨੂੰ ਛੱਡਣ ਦਾ ਇੱਕ ਹੀ ਰਾਹ ਬਚਿਆ ਹੈ-ਕਾਬੁਲ ਏਅਰਪੋਰਟ।ਇੱਥੋਂ ਦੀ ਸੁਰੱਖਿਆ ਅਮਰੀਕੀ ਸੈਨਿਕਾਂ ਦੇ ਕੋਲ ਹੈ।ਕਾਬੁਲ ਏਅਰਪੋਰਟ ‘ਤੇ ਕਰੀਬ ਢਾਈ ਲੱਖ ਲੋਕਾਂ ਦੀ ਭੀੜ ਹੈ।ਜੋ ਅਫ਼ਗਾਨਿਸਤਾਨ ਛੱਡ ਕੇ ਜਾਣਾ ਚਾਹੁੰਦੀ ਹੈ।ਹਾਲਾਤ ਇਹ ਹੈ ਕਿ ਏਅਰਪੋਰਟ ‘ਤੇ ਭੁੱਖੇ-ਪਿਆਸੇ ਲੋਕ ਦਮ ਤੋੜ ਰਹੇ ਹਨ।ਇਸ ਦੌਰਾਨ ਵੱਡੀ ਖਬਰ ਆਈ ਹੈ ਕਿ ਏਅਰਪੋਰਟ ‘ਤੇ ਖਾਣਾ ਅਤੇ ਪਾਣੀ ਦੇ ਭਾਅ ਆਸਮਾਨ ਸ਼ੋਅ ਰਹੇ ਹਨ।ਇੱਥੇ ਇੱਕ ਪਾਣੀ ਦੀ ਬੋਤਲ 40 ਡਾਲਰ ਭਾਵ 3000 ਰੁਪਏ ‘ਚ ਮਿਲ ਰਹੀ ਹੈ।ਜਦੋਂ ਕਿ ਚਾਵਲਾਂ ਦੀ ਇੱਕ ਪਲੇਟ ਲਈ 100 ਡਾਲਰ ਭਾਵ 7500 ਰੁਪਏ ਖਰਚ ਕਰਨੇ ਪੈਣਗੇ।
ਏਅਰਪੋਰਟ ‘ਤੇ ਪਾਣੀ ਜਾਂ ਖਾਣਾ ਕੁਝ ਵੀ ਖ੍ਰੀਦਣਾ ਹੋਵੇ, ਇੱਥੇ ਅਫ਼ਗਾਨਿਸਤਾਨ ਦੀ ਕਰੰਸੀ ਨਹੀਂ ਲਈ ਜਾ ਰਹੀ।ਸਿਰਫ ਡਾਲਰ ‘ਚ ਹੀ ਪੇਮੇਂਟ ਸਵੀਕਾਰ ਕੀਤੀ ਜਾ ਰਹੀ ਹੈ।ਅਜਿਹੇ ‘ਚ ਅਫ਼ਗਾਨਿਸਤਾਨ ਦੀਆਂ ਮੁਸ਼ਕਿਲਾਂ ਤੁਸੀਂ ਸਮਝ ਸਕਦੇ ਹੋ।ਅਫ਼ਗਾਨਿਸਤਾਨ ਤੋਂ ਆਏ ਲੋਕ ਦੱਸਦੇ ਹਨ ਕਿ ਕਾਬੁਲ ‘ਚ ਘਰ ਤੋਂ ਏਅਰਪੋਰਟ ਪਹੁੰਚਣ ‘ਚ ਉਨਾਂ੍ਹ ਨੂੰ 5 ਤੋਂ 6 ਦਿਨ ਲੱਗ ਗਏ, ਕਿਉਂਕਿ ਸ਼ਹਿਰ ਤੋਂ ਏਅਰਪੋਰਟ ਤੱਕ ਤਾਲਿਬਾਨ ਦਾ ਪਹਿਰਾ ਹੈ।
ਤਾਲਿਬਾਨੀ ਗੋਲੀਬਾਰੀ ਤੋਂ ਦਹਿਸ਼ਤ ਮਚੀ ਹੈ ਅਤੇ ਹਜ਼ਾਰਾਂ ਦੀ ਭੀੜ ਨੂੰ ਪਾਰ ਕਰ ਕੇ ਏਅਰਪੋਰਟ ਦੇ ਅੰਦਰ ਜਾਣਾ ਮੁਸ਼ਕਿਲ ਹੈ।ਜੇਕਰ ਏਅਰਪੋਰਟ ਦੇ ਅੰਦਰ ਚਲੇ ਵੀ ਗਏ ਤਾਂ ਪਲੇਨ ਮਿਲਣ ‘ਚ ਪੰਜ ਛੇ ਦਿਨ ਲੱਗ ਜਾਂਦੇ ਹਨ।ਸਿਰਫ ਬਿਸਕੁਟ ਨਮਕੀਨ ਨਾਲ ਗੁਜ਼ਾਰਾ ਕਰਨਾ ਪਿਆ ਹੈ।ਖਾਣ-ਪੀਣ ਦੀ ਇੰਨੀ ਕੀਮਤ ਹੋਣ ਨਾਲ ਉਨ੍ਹਾਂ ਦੀਆਂ ਦਿੱਕਤਾਂ ਹੋਰ ਵਧ ਗਈਆਂ ਹਨ।