ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਕੋਰੋਨਾ ਕਾਰਨ ਆਪਣੀ ਜਾਨ ਗਵਾ ਗਏ ਹਨ ਉਨ੍ਹਾਂ ਦੇ ਵਾਰਸਾਂ ਨੂੰ ਮਿਲਣ ਵਾਲੀ ਐਕਸ ਗ੍ਰੇਸ਼ੀਆ ਗਰਾਂਟ ਦੀ ਮਿਆਦ 31 ਮਾਰਚ 2021 ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਮਿਆਦ 31 ਦਸੰਬਰ 2020 ਤੱਕ ਸੀ। ਭਾਵ ਕਿ ਪਹਿਲਾਂ ਸਰਕਾਰ ਨੇ ਇਹ ਨਿਸ਼ਚਿਤ ਕੀਤਾ ਸੀ ਕਿ ਉਨ੍ਹਾਂ ਮੁਲਾਜ਼ਮਾਂ ਦੇ ਵਾਰਸਾਂ ਨੂੰ ਮੁਆਵਜ਼ਾ ਮਿਲੇਗਾ ਜਿਨ੍ਹਾਂ ਨੇ ਆਪਣੀ ਜਾਨ 31 ਦਸੰਬਰ 2020 ਤੋਂ ਪਹਿਲਾਂ ਗੁਆਈ ਹੈ ਪਰ ਹੁਣ ਇਸ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੀ ਸੁਪਰਡੈਂਟ ਹਰਮਿੰਦਰ ਕੌਰ ਵੱਲੋਂ ਇਸ ਸੰਬੰਧੀ ਸਾਰੇ ਮਹਿਕਮਿਆਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ