ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਸ਼ਹਿਰ ਤੋਂ ਆਉਣ ਵਾਲੇ ਇਕ ਯਾਤਰੀ ਕੋਲੋਂ 33 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਮੁਲਜ਼ਮਾਂ ਨੇ ਇਹ ਸੋਨਾ ਇੱਕ ਕੈਪਸੂਲ ਵਿੱਚ ਛੁਪਾ ਕੇ ਰੱਖਿਆ ਸੀ। ਜਿਸ ਨੂੰ ਕਸਟਮ ਵਿਭਾਗ ਨੇ ਜ਼ਬਤ ਕਰ ਲਿਆ ਹੈ। ਇਹ ਸ਼ਨੀਵਾਰ ਰਾਤ ਨੂੰ ਯਾਤਰੀ ਫਲਾਈਟ 6E 1428 ਰਾਹੀਂ ਇੱਥੇ ਪਹੁੰਚਿਆ ਸੀ। ਜਿਸ ‘ਤੇ ਕਸਟਮ ਅਧਿਕਾਰੀਆਂ ਨੂੰ ਸ਼ੱਕ ਹੋਇਆ।