ਬੁੱਧਵਾਰ, ਅਕਤੂਬਰ 8, 2025 12:39 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

34ਵਾਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ: ਪੰਜਾਬ ਪੁਲਿਸ ਵੱਲੋਂ ਸੜਕ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਲਈ ਰੋਡ ਕਰੈਸ਼ ਇਨਵੈਸਟੀਗੇਸ਼ਨ ਵਾਹਨ ਲਾਂਚ

by Gurjeet Kaur
ਜਨਵਰੀ 17, 2024
in ਪੰਜਾਬ
0
34ਵਾਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ: ਪੰਜਾਬ ਪੁਲਿਸ ਵੱਲੋਂ ਸੜਕ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਲਈ ਰੋਡ ਕਰੈਸ਼ ਇਨਵੈਸਟੀਗੇਸ਼ਨ ਵਾਹਨ ਲਾਂਚ
– ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ
– ਏਆਈ ਆਧਾਰਿਤ ਇਹ ਵਾਹਨ ਕਰੈਸ਼ ਇਨਵੈਸਟੀਗੇਸ਼ਨ ਕਿੱਟ, ਸਪੀਡ ਕੈਮਰਾ, ਡਰੋਨ, ਡਿਜੀਟਲ ਡਿਸਟੋਮੀਟਰ ਨਾਲ ਹੋਵੇਗਾ ਲੈਸ: ਡੀਜੀਪੀ ਗੌਰਵ ਯਾਦਵ
– ਸ਼ੁਰੂਆਤੀ ਤੌਰ ‘ਤੇ ਇਹ ਰੋਡ ਕਰੈਸ਼ ਜਾਂਚ ਵਾਹਨ ਰੋਪੜ ਰੇਂਜ ਵਿਖੇ ਕੀਤਾ ਜਾਵੇਗਾ ਤਾਇਨਾਤ: ਏਡੀਜੀਪੀ ਟ੍ਰੈਫਿਕ ਏ. ਐਸ. ਰਾਏ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਤਹਿਤ, ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਚੱਲ ਰਹੇ 34ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਆਪਣਾ ਪਹਿਲਾ ਰੋਡ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਵਾਹਨ ਜੋ ਵਿਗਿਆਨਕ ਤਰੀਕੇ ਨਾਲ ਹਾਦਸੇ ਦੇ ਮੂਲ ਕਾਰਨਾਂ ਦੀ ਜਾਂਚ ਅਤੇ ਪਛਾਣ ਕਰਨ ਲਈ ਸਮਰੱਥ ਹੈ, ਲਾਂਚ ਕੀਤਾ ਗਿਆ ਹੈ।  ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਇਹ ਵਾਹਨ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਜਿਸ ਵਿੱਚ ਕਰੈਸ਼ ਇਨਵੈਸਟੀਗੇਸ਼ਨ ਕਿੱਟ, ਮੂਵਿੰਗ ਲੋਕੇਸ਼ਨ ਅਧਾਰਿਤ ਵੀਡੀਓ ਕੈਪਚਰ, ਜਿਓਗ੍ਰਾਫਿਕ ਲੋਕੇਸ਼ਨ ਲਿੰਕੇਜ ਵਾਲਾ ਸਪੀਡ ਕੈਮਰਾ, ਖੇਤਰ-ਅਧਾਰਿਤ ਵੀਡੀਓਗ੍ਰਾਫੀ ਲਈ ਡਰੋਨ, ਡਿਜੀਟਲ ਡਿਸਟੋਮੀਟਰ ਅਤੇ ਈ- ਡਾਰ ਡਾਟਾ ਕੁਲੈਕਸ਼ਨ ਸ਼ਾਮਲ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਤਿਆਰ ਕੀਤਾ ਇਹ ਵਾਹਨ ਜੋ ਕਿ ਪੰਜਾਬ ਪੁਲਿਸ ਨੂੰ ਡਿਜ਼ਾਇਨ ਅਤੇ ਨਿਰਮਾਣ ਸਮਰੱਥਾਵਾਂ ਲਈ ਦੇਸ਼ ਦਾ ਮੋਹਰੀ ਪੁਲਿਸ ਬਲ ਬਣਾਉਂਦਾ ਹੈ, ਖੇਤਰ ਵਿੱਚ ਸੜਕ ਸੁਰੱਖਿਆ ਪਹਿਲਕਦਮੀਆਂ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨਕ ਜਾਂਚ ਸਾਨੂੰ ਹਾਦਸਿਆਂ ਦੇ ਮੂਲ ਕਾਰਨ ਦਾ ਪਤਾ ਲਗਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ ਭਾਵੇਂ ਇਹ ਕਾਰਨ ਸੜਕ ਦੇ ਬੁਨਿਆਦੀ ਢਾਂਚੇ, ਵਾਹਨਾਂ, ਜਾਂ ਮਨੁੱਖੀ ਗਲਤੀ ਨਾਲ ਸਬੰਧਤ ਹੋਵੇ। ਇਹ ਸੜਕ ਹਾਦਸਿਆਂ ਦੀ ਜਾਂਚ ਸਬੰਧੀ ਰਵਾਇਤੀ ਪਹੁੰਚ ਤੋਂ ਉਪਰ ਉੱਠ ਕੇ ਵਿਗਿਆਨਕ ਤਰੀਕਿਆਂ ਨਾਲ ਜਾਂਚ ਦੀ ਦਿਸ਼ਾ ਵੱਲ ਅਹਿਮ ਕਦਮ ਹੈ।
ਏਡੀਜੀਪੀ ਟ੍ਰੈਫਿਕ ਏ.ਐਸ. ਰਾਏ, ਜੋ ਕਿ ਏਆਈਜੀ ਟ੍ਰੈਫਿਕ ਗਗਨ ਅਜੀਤ ਸਿੰਘ ਅਤੇ ਟ੍ਰੈਫਿਕ ਸਲਾਹਕਾਰ ਕਮ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀਆਰਐੱਸਟੀਆਰਸੀ) ਦੇ ਡਾਇਰੈਕਟਰ ਡਾ. ਨਵਦੀਪ ਅਸੀਜਾ ਦੇ ਨਾਲ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇਸ ਵਾਹਨ ਨੂੰ ਹਰੀ ਝੰਡੀ ਦਿਖਾ ਰਹੇ ਸਨ, ਨੇ ਰੋਡ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਦੇ ਵਾਹਨ ਦੇ ਸਫ਼ਲਤਾਪੂਰਵਕ ਲਾਂਚ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਵਾਹਨ ਵਿੱਚ ਸ਼ਾਮਲ ਆਧੁਨਿਕ ਤਕਨੀਕਾਂ ਬੇਸ਼ੱਕ ਹਾਦਸਿਆਂ ਦੀ ਜਾਂਚ ਸਬੰਧੀ ਸਾਡੀ ਸਮਰੱਥਾ ਨੂੰ ਵਧਾਉਣਗੀਆਂ ਅਤੇ ਸੁਰੱਖਿਅਤ ਸੜਕੀ ਵਾਤਾਵਰਣ ਸਿਰਜਣ ਵਿੱਚ ਅਹਿਮ ਯੋਗਦਾਨ ਪਾਉਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਇਸ ਵਾਹਨ ਨੂੰ ਰੋਪੜ ਪੁਲਿਸ ਰੇਂਜ ਵਿੱਚ ਤਾਇਨਾਤ ਕੀਤਾ ਜਾਵੇਗਾ ਅਤੇ ਅੰਤਿਮ ਰੂਪ ਦਿੱਤੇ ਜਾਣ ‘ਤੇ ਅਜਿਹੇ ਹੋਰ ਵਾਹਨਾਂ ਨੂੰ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਤਾਇਨਾਤ ਕੀਤਾ ਜਾਵੇਗਾ।
ਏਆਈਜੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਇਹ ਵਾਹਨ ਤਿਆਰ ਕਰਨ ਨਾਲ ਨਾ ਸਿਰਫ਼ ਮਜ਼ਬੂਤ ਤਕਨੀਕੀਕਰਨ ਨੂੰ ਹੁਲਾਰਾ ਮਿਲਿਆ ਹੈ ਬਲਕਿ ਬਾਜ਼ਾਰ ਵਿੱਚ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨਾਂ ਲਈ ਉਪਲਬਧ ਕੀਮਤ ਦੇ ਮੁਕਾਬਲੇ ਇਸ ਦੀ ਲਾਗਤ 1/20 ਘੱਟ ਗਈ ਹੈ।
ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਕਿਹਾ ਕਿ ਆਧੁਨਿਕ ਤਕਨੀਕ ਵੱਲ ਇਹ ਕਦਮ ਸਾਡੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੂਬਾਈ ਖੋਜ ਅਤੇ ਨਿਰਮਾਣ ਸਮਰੱਥਾਵਾਂ ਦੇ ਵਿਕਾਸ ਦੇ ਨਾਲ ਡਾਟਾ-ਅਧਾਰਿਤ ਫੈਸਲੇ ਲੈਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦ੍ਰਿੜ ਕਰਦਾ ਹੈ ਅਤੇ ਸੂਬੇ ਵਿੱਚ ਸੜਕ ਸੁਰੱਖਿਆ ਨੂੰ ਵਧਾਉਣ ਲਈ ਸਾਡੇ ਸਮਰਪਣ ਨੂੰ ਦਰਸਾਉਂਦਾ ਹੈ।
ਜ਼ਿਕਰਯੋਗ ਹੈ ਕਿ ਇਹ ਵਾਹਨ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਸਪੀਡ ਕੈਮਰੇ ਅਤੇ ਅਲਕੋਮੀਟਰ ਨਾਲ ਲੈਸ ਹੈ ਅਤੇ ਇਸਦੀ ਵਰਤੋਂ ਆਮ ਟ੍ਰੈਫਿਕ ਇਨਫੋਰਸਮੈਂਟ ਡਿਊਟੀਆਂ ਲਈ ਵੀ ਕੀਤੀ ਜਾ ਸਕਦੀ ਹੈ।
Tags: ਏਡੀਜੀਪੀ ਟ੍ਰੈਫਿਕ ਏ. ਐਸ. ਰਾਏਪੰਜਾਬ ਗੌਰਵ ਯਾਦਵਪੰਜਾਬ ਪੁਲਿਸਮੁੱਖ ਮੰਤਰੀ ਭਗਵੰਤ ਸਿੰਘ ਮਾਨ
Share205Tweet128Share51

Related Posts

ਅੱਜ ਤੋਂ ਦੋ ਦਿਨਾਂ ਦੇ ਪੰਜਾਬ ਦੌਰੇ ‘ਤੇ ‘AAP’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ

ਅਕਤੂਬਰ 7, 2025

ਲੁਧਿਆਣਾ: ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਹੋਈ ਹਾ.ਦ.ਸੇ ਦਾ ਸ਼ਿਕਾਰ, 40 ਯਾਤਰੀ ਸਨ ਸਵਾਰ

ਅਕਤੂਬਰ 7, 2025

ਪੰਜਾਬ ‘ਚ Coldrif Syrup ‘ਤੇ ਪਾਬੰਦੀ, MP ‘ਚ ਬੱਚਿਆਂ ਦੀ ਮੌ/ਤ ਤੋਂ ਬਾਅਦ ਸਰਕਾਰ ਦਾ ਫੈਸਲਾ

ਅਕਤੂਬਰ 7, 2025

ਪੰਜਾਬ ਦੇ 12 ਜ਼ਿਲ੍ਹਿਆ ‘ਚ ਮੀਂਹ ਦਾ ਯੈਲੋ ਅਲਰਟ, ਫ਼ਸਲਾਂ ਨੂੰ ਨੁਕਸਾਨ

ਅਕਤੂਬਰ 7, 2025

ਤਰਨਤਾਰਨ ‘ਚ ਉਪ ਚੋਣ ਦਾ ਐਲਾਨ: 11 ਨਵੰਬਰ ਨੂੰ ਹੋਵੇਗੀ ਵੋਟਿੰਗ ਅਤੇ 14 ਤਰੀਕ ਨੂੰ ਗਿਣਤੀ

ਅਕਤੂਬਰ 6, 2025

ਜਲਾਲਾਬਾਦ ਮੰਡੀ ‘ਚ ਸਟ੍ਰੀਟ ਵਿਕਰੇਤਾਵਾਂ ਲਈ ਪੰਜਾਬ ਸਰਕਾਰ ਦੀਆਂ ਸ਼ਲਾਘਾਯੋਗ ਸਹੂਲਤਾ

ਅਕਤੂਬਰ 6, 2025
Load More

Recent News

EOW ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਿਆਨ ਕੀਤਾ ਦਰਜ

ਅਕਤੂਬਰ 7, 2025

ਹਰਿਆਣਾ ‘ਚ ADGP ਨੇ ਚੁੱਕਿਆ ਖੌ.ਫ਼.ਨਾ.ਕ ਕਦਮ, ਘਰ ‘ਚ ਖੁਦ ਨੂੰ ਗੋ/ਲੀ ਮਾ/ਰ ਕੇ ਕੀਤਾ ਖ਼ਤਮ

ਅਕਤੂਬਰ 7, 2025

ਅੱਜ ਤੋਂ ਦੋ ਦਿਨਾਂ ਦੇ ਪੰਜਾਬ ਦੌਰੇ ‘ਤੇ ‘AAP’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ

ਅਕਤੂਬਰ 7, 2025

Vivo V60e ਭਾਰਤ ‘ਚ ਹੋਇਆ ਲਾਂਚ, 200MP ਕੈਮਰੇ ਦੇ ਨਾਲ ਮਿਲੇਗੀ 6500mAh ਦੀ ਬੈਟਰੀ

ਅਕਤੂਬਰ 7, 2025

ਇਲੈਕਟ੍ਰਿਕ ਕਾਰਾਂ ਹੋਣ ਜਾ ਰਹੀਆਂ ਸਸਤੀਆਂ, ਨਿਤਿਨ ਗਡਕਰੀ ਨੇ ਕੀਤਾ ਐਲਾਨ

ਅਕਤੂਬਰ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.