Hoshiarpur Delivery Boy Robbery: ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ‘ਚ ਚੰਡੀਗੜ੍ਹ ਦੇ ਡਿਲੀਵਰੀ ਬੁਆਏ ਨਾਲ ਹੋਈ 38.40 ਲੱਖ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਮਾਮਲੇ ‘ਚ ਪੁਲਿਸ ਨੇ ਜਿਊਲਰਜ਼ ਦੇ ਬੇਟੇ ਤੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਤੀਜਾ ਦੋਸ਼ੀ ਅਜੇ ਫਰਾਰ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 17 ਲੱਖ ਰੁਪਏ ਦੀ ਕੀਮਤ ਦਾ 295 ਗ੍ਰਾਮ ਸੋਨਾ ਅਤੇ 14.60 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਵਾਰਦਾਤ ‘ਚ ਵਰਤੀ ਗਈ ਸਕੂਟੀ ਅਤੇ ਸਵਿਫਟ ਕਾਰ ਨੂੰ ਵੀ ਕਬਜ਼ੇ ‘ਚ ਲੈ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਡਿਲੀਵਰੀ ਬੁਆਏ ਭਰਤ ਵਾਸੀ ਰਾਜਸਥਾਨ ਵੱਲੋਂ ਪਹਿਲਾ ਪਾਰਸਲ ਹੁਸ਼ਿਆਰਪੁਰ ਨੂੰ ਦੇਣ ਤੋਂ ਬਾਅਦ ਉਸ ਨੇ ਦੂਜਾ ਪਾਰਸਲ ਤਲਵਾੜਾ ਦੇ ਸਹਿਦੇਵ ਜਵੈਲਰਜ਼ ਨੂੰ ਦੇਣਾ ਸੀ। ਫੋਨ ‘ਤੇ ਗੱਲ ਕਰਨ ‘ਤੇ ਜਵੈਲਰਜ਼ ਨੇ ਬੇਟੇ ਅਤੁਲ ਵਰਮਾ ਨੂੰ ਪਾਰਸਲ ਲੈਣ ਲਈ ਹੁਸ਼ਿਆਰਪੁਰ ਭੇਜਿਆ ਸੀ। ਜਿਸ ਤੋਂ ਬਾਅਦ ਅਤੁਲ ਨੇ ਉਸ ਨੂੰ ਤਲਵਾੜਾ ਤੋਂ ਸਿੱਧਾ ਚੰਡੀਗੜ੍ਹ ਜਾਣ ਵਾਲੀ ਬੱਸ ਵਿੱਚ ਚੜ੍ਹਨ ਲਈ ਕਹਿ ਕੇ ਕਾਰ ਵਿੱਚ ਬੈਠਾ ਦਿੱਤਾ।
ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਤੁਲ ਜੋ ਕਿ ਹੁਸ਼ਿਆਰਪੁਰ ਆਪਣਾ ਪਾਰਸਲ ਲੈਣ ਗਿਆ ਸੀ, ਲੁੱਟ ਦੀ ਵਾਰਦਾਤ ਦਾ ਮਾਸਟਰ ਮਾਈਂਡ ਸੀ। ਜਿਸ ਰਾਹੀਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਅਤੁਲ ਨੇ ਪਹਿਲਾਂ ਹੀ ਆਪਣੇ ਦੋ ਸਾਥੀ ਦਿਨੇਸ਼ ਅਤੇ ਇੱਕ ਹੋਰ ਵਾਸੀ ਤਲਵਾੜਾ ਨੂੰ ਸਕੂਟੀ ‘ਤੇ ਹੁਸ਼ਿਆਰਪੁਰ ਭੇਜ ਦਿੱਤਾ ਸੀ। ਜਿੱਥੋਂ ਭਰਤ ਨੂੰ ਆਪਣੀ ਕਾਰ ‘ਚ ਬੈਠਾ ਕੇ ਸੁੰਨਸਾਨ ਪਿੰਡ ‘ਚ ਜਾ ਕੇ ਕਾਰ ਖੜ੍ਹੀ ਕਰ ਦਿੱਤੀ ਅਤੇ ਆਪਣੇ ਦੋਸਤਾਂ ਰਾਹੀਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਤੀਜੇ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h