ਗੁਰਦਾਸ ਦੇ ਪਿੰਡ ਫੁਲੜਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ‘ਚ 4 ਵਿਅਕਤੀਆਂ ਦੀ ਹੋਈ ਮੌਤ ਪਿੰਡ ਫੁਲੜਾ ਦੀ ਸਪੀਚ ਲਵਲੀ ਦੇਵੀ ਦੇ ਘਰ ਵਾਲੇ ਸੁਖਰਾਜ ਸਿੰਘ ਸਮੇਤ 3 ਦੀ ਹੋਈ ਮੌਤ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ ਪਿੰਡ ਫੁਲੜਾ।
ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਹੱਥ ਆ ਚੁੱਕੀ ਹੈ,ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ।ਸਿੱਧੂ ਨੇ ਦਾ ਕਹਿਣਾ ਹੈ ਕਿ ਇਹ ਸਰਕਾਰ ਕਬਜਿਆਂ ਦੀ ਸਰਕਾਰ ਹੈ ਜਿੱਥੇ 2 ਬੰਦਿਆਂ ਨੂੰ ਦਿਨ ਦਿਹਾੜੇ ਕਰੀਬ 50 ਬੰਦੇ ਹਥਿਆਰਾਂ ਨਾਲ ਲੈਸ ਗੋਲੀਆਂ ਮਾਰਦੇ ਹਨ ਤੇ ਪੁਲਿਸ ਨਾਲ ਮਰਵਾਉਂਦੀ ਹੈ।
24 ਘੰਟਿਆਂ ਬਾਅਦ ਵੀ ਮੁਜਰਿਮ ਕਾਬੂ ਤੋਂ ਬਾਹਰ ਹਨ ਸਿੱਧੂ ਨੇ ਕਿਹਾ ਕਿ ਜੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਤੇ ਅਸੀਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਪੰਜਾਬ ਇਨ੍ਹਾਂ ਕੋਲੋਂ ਚੱਲ ਨਹੀਂ ਰਿਹਾ ਤੇ ਗੁਜਰਾਤ ‘ਚ ਜਾ ਕੇ ਲੋਕਾਂ ਨਾਲ ਝੂਠ ਬੋਲ ਰਹੇ ਹਨ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਕਾਂਗਰਸੀ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਪੁਲਿਸ 2 ਕਿਲੇ ਦੂਰ ਖੜੀ ਦੇਖ ਰਹੀ ਸੀ ਇਹ ਜੰਗਲ ਰਾਜ ਹੈ ਕਾਂਗਰਸ ਦੇ ਸਮੇਂ ਕਦੇ ਇਸ ਤਰ੍ਹਾਂ ਨਹੀਂ ਹੋਇਆ।