ਮਾਨਸੂਨ ਨੇ ਦਸਤਕ ਦੇ ਦਿੱਤੀ ਹੈ।ਇਸ ਮੌਸਮ ‘ਚ ਚਿਹਰੇ ‘ਤੇ ਐਕਨੇ, ਪਿੰਪਲਸ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ।ਇਸ ਮੌਸਮ ‘ਚ ਤੁਹਾਨੂੰ ਤੁਹਾਡੀ ਸਕਿਨ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ।ਤੁਸੀਂ ਮਾਨਸੂਨ ‘ਚ ਸਕਿਨ ਨੂੰ ਸਾਫ ਕਰਨ ਲਈ ਗੁਲਾਬਜਲ ਦੀ ਵਰਤੋਂ ਕਰ ਸਕਦੇ ਹੋ।ਇਹ ਤੁਹਾਡੀ ਸਕਿਨ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਇਸ ‘ਚ ਪਾਏ ਜਾਣ ਵਾਲੇ ਐਂਟੀ ਇੰਫਲੇਮੈਟਰੀ ਗੁਣ ਸਕਿਨ ਨੂੰ ਹਾਈਡ੍ਰੇਟ ਰੱਖਣ ‘ਚ ਮੱਦਦ ਕਰਦੇ ਹਨ।
ਤਾਂ ਚੱਲੋ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਇਸ ਨੂੰ ਆਪਣੀ ਬਿਊਟੀ ਕੇਅਰ ਰੁਟੀਨ ‘ਚ ਸ਼ਾਮਿਲ ਕਰ ਸਕਦੇ ਹੋ…
ਮੇਕਅਪ ਸਾਫ਼ ਕਰਨ ਲਈ…
ਤੁਸੀਂ ਮੇਕਅਪ ਨੂੰ ਸਾਫ ਕਰਨ ਲਈ ਵੀ ਗੁਲਾਬ ਜਲ ਦੀ ਵਰਤੋਂ ਕਰ ਸਕਦੀ ਹੈ।ਮੇਕਅਪ ਤੁਹਾਡੀ ਸਕਿਨ ਲਈ ਨੁਕਸਾਨਦਾਇਕ ਹੁੰਦਾ ਹੈ,ਕਿਉਂਕਿ ਇਸ ‘ਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ।ਤੁਸੀਂ ਮੇਕਅਪ ਸਾਫ ਕਰਨ ਲਈ ਚਿਹਰੇ ‘ਤੇ ਗੁਲਾਬਜਲ ਦੀ ਵਰਤੋਂ ਕਰ ਸਕਦੇ ਹਨ।ਇਹ ਤੁਹਾਡੀ ਸਕਿਨ ਨੂੰ ਕੈਮੀਕਲ ਤੋਂ ਬਚਾਉਣ ‘ਚ ਮੱਦਦ ਕਰੇਗਾ।
ਕਿਵੇਂ ਕਈ ਵਰਤੋਂ…
ਸਭ ਤੋਂ ਪਹਿਲਾਂ ਤੁਸੀਂ ਗੁਲਾਬ ਜਲ ਨੂੰ ਕੋਕੋਨਟ ਆਇਲ ਜਾਂ ਫਿਰ ਬਾਦਾਮ ਦੇ ਤੇਲ ‘ਚ ਮਿਲਾ ਲਓ।
ਫਿਰ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਲਓ।ਮਿਸ਼ਰਨ ਨੂੰ ਮਿਲਾਉਣ ਤੋਂ ਬਾਅਦ ਆਪਣੇ ਚਿਹਰੇ ‘ਤੇ ਲਗਾਓ।
ਮੇਕਅਪ ਸਾਫ਼ ਕਰਨ ਲਈ ਤੁਸੀਂ ਇਸ ਮਿਸ਼ਰਨ ਦੀ ਵਰਤੋਂ ਕਰ ਸਕਦੀ ਹੈ।
ਸਕਿਨ ਟੋਨਰ …
ਤੁਸੀਂ ਗੁਲਾਬ ਜਲ ਦੀ ਵਰਤੋਂ ਇੱਕ ਸਕਿਨ ਟੋਨਰ ਦੇ ਰੂਪ ‘ਚ ਵੀ ਕਰ ਸਕਦੀ ਹੈ।ਟੋਨਿੰਗ ਵੀ ਚਿਹਰੇ ਲਈ ਬਹੁਤ ਜ਼ਰੂਰੀ ਹੈ।ਤੁਸੀਂ ਸਕਿਨ ਦੀ ਗੰਦਗੀ ਕੱਢਣ ਲਈ ਇਸਦਾ ਚਿਹਰਾ ‘ਤੇ ਇਸਤੇਮਾਲ ਕਰ ਸਕਦੇ ਹੋ।ਇਹ ਸਕਿਨ ਦਾ ਪੀਐੱਚ ਲੈਵਲ ਬੈਂਲੇਸ ਕਰਨ ‘ਚ ਵੀ ਮੱਦਦ ਕਰਦਾ ਹੈ।ਤੁਸੀਂ ਬਾਜ਼ਾਰੀ ਟੋਨਰ ਦੀ ਥਾਂ ਘਰ ‘ਚ ਬਣਿਆ ਹੋਇਆ ਸਕਿਨ ਟੋਨਰ ਵਰਤ ਸਕਦੇ ਹੋ।ਇਹ ਚਿਹਰੇ ਤੋਂ ਫਾਲਤੂ ਆਇਲ ਕੱਢਣ ‘ਚ ਵੀ ਮਦਦ ਕਰੇਗਾ।
ਕਿਵੇਂ ਕਰੀਏ ਅਪਲਾਈ
ਸਭ ਤੋਂ ਪਹਿਲਾਂ ਚਿਹਰੇ ਨੂੰ ਸਾਫ ਕਰੋ
ਫਿਰ ਕਿਸੇ ਸਪ੍ਰੇਅ ਨਾਲ ਗੁਲਾਬ ਜਲ ਨੂੰ ਚਿਹਰੇ ‘ਤੇ ਲਗਾਓ
ਸਕਿਨ ਸਾਫ਼- ਤੁਸੀਂ ਚਿਹਰੇ ਨੂੰ ਸਾਫ ਕਰਨ ਲਈ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ।ਮਾਨਸੂਨ ‘ਚ ਬਾਹਰ ਆਉਣ ਤੋਂ ਬਾਅਦ ਤੁਸੀਂ ਚਿਹਰੇ ਨੂੰ ਸਾਫ ਜ਼ਰੂਰ ਕਰੋ।ਇਸ ਨਾਲ ਤੁਹਾਡੀ ਸਕਿਨ ‘ਚ ਤਾਜ਼ਗੀ ਵੀ ਰਹਿੰਦੀ ਹੈ ਅਤੇ ਪਸੀਨਾ ਵੀ ਨਹੀਂ ਆਉਂਦਾ।
ਸਭ ਤੋਂ ਪਹਿਲਾਂ ਤੁਸੀਂ ਰੂੰ ਨਾਲ ਗੁਲਾਬ ਜਲ ਲਗਾਓ।
ਰੂੰ ਨੂੰ ਸਕਿਨ ‘ਤੇ ਸਰਕੁਲਰ ਮੋਸ਼ਨ ‘ਚ ਮੂਵ ਕਰਕੇ ਸਾਫ ਕਰੋ
ਤੁਹਾਡੀ ਸਕਿਨ ‘ਚ ਨਿਖਾਰ ਆਵੇਗਾ।
ਡ੍ਰਾਈਨੈੱਸ– ਬਰਸਾਤੀ ਮੌਸਮ ‘ਚ ਸਕਿਨ ਡ੍ਰਾਈ ਹੋਣ ਲੱਗ ਜਾਂਦੀ ਹੈ।ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਡ੍ਰਾਈਨੈਸ ਦਾ ਵਰਤੋਂ ਕਰ ਸਕਦੇ ਹੋ।ਸਰੀਰ ‘ਚ ਪਾਣੀ ਦੀ ਕਮੀ ਦੇ ਕਾਰਨ ਸਕਿਨ ਡ੍ਰਾਈ ਹੋ ਸਕਦੀ ਹੈ।ਸਕਿਨ ‘ਚ ਰੇਡਨੈਸ, ਖੁਜ਼ਲੀ ਅਤੇ ਰੈਸ਼ੇਜ਼ ਵਰਗੀਆਂ ਪ੍ਰੇਸ਼ਾਨੀਆਂ ਵੀ ਹੋਣ ਲੱਗਦੀਆਂ ਹਨ।
ਗੁਲਾਬ ਜਲ ਨੂੰ ਤੁਸੀਂ ਡ੍ਰਾਈ ਸਕਿਨ ‘ਤੇ ਵਰਤੋਂ ਕਰਨ ਲੲ ਕ੍ਰੀਮ ਜਾਂ ਮਾਇਸ਼ਚੁਰਾਇਜ਼ ‘ਚ ਗੁਲਾਬ ਜਲ ਮਿਲਓ।
ਫਿਰ ਇਸ ਤੋਂ ਬਾਅਦ ਦੋਵਾਂ ਨੂੰ ਮਿਕਸ ਕਰਕੇ ਚਿਹਰੇ ‘ਤੇ ਲਗਾ ਲਓ
ਇਹ ਤੁਹਾਡੀ ਸਕਿਨ ‘ਚ ਆਸਾਨੀ ਨਾਲ ਅਬਜ਼ਰਵ ਹੋ ਜਾਵੇਗਾ ਅਤੇ ਸਕਿਨ ‘ਚ ਨਿਖਾਰ ਵੀ ਆਵੇਗਾ।