ਪਾਕਿਸਤਾਨ ਦੇ ਵਿੱਚ ਇੱਕ ਸਕੂਲ ਵੈਨ ‘ਤੇ ਗੋਲੀਬਾਰੀ ਨਾਲ 4 ਅਧਿਆਪਕ ਜਖਮੀ ਹੋਏ ਹਨ | ਪੁਲਿਸ ਨੇ ਦੱਸਿਆ ਕਿ ਮਸਤੁੰਗ ਸ਼ਹਿਰ ‘ਚ ਵੈਨ ‘ਤੇ ਹੋਏ ਹਮਲੇ ਵੇਲੇ ਇਹ ਅਧਿਆਪਕਾਂ ਘਰ ਜਾ ਰਹੀਆਂ ਸਨ।
ਡਾਕਟਰਾਂ ਮੁਤਾਬਕ ਇਨ੍ਹਾਂ ‘ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ ਅਤੇ ਪੁਲਸ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚੱਲਾ ਰਹੀ ਹੈ। ਇਸ ਖੇਤਰ ‘ਚ ਪਿਛਲੇ ਸਾਲ ਨਵੰਬਰ ‘ਚ ਯੂਨੀਵਰਸਿਟੀ ਆਫ ਬਲੂਚਿਸਤਾਨ ਦੇ ਦੋ ਪ੍ਰੋਫੈਸਰਾਂ ਨੂੰ ਅਗਵਾ ਕਰ ਲਿਆ ਗਿਆ ਸੀ ਪਰ ਬਾਅਦ ‘ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਬਲੂਚਿਸਤਾਨ ਪਾਕਿਸਤਾਨ ਦੇ ਅਸ਼ਾਂਤ ਖੇਤਰਾਂ ‘ਚੋਂ ਇਕ ਹੈ ਅਤੇ ਇਥੇ ਦੇ ਨਾਗਰਿਕ ਅਕਸਰ ਪਾਕਿਸਤਾਨੀ ਫੌਜ ‘ਤੇ ਜ਼ੁਲਮ ਦੇ ਦੋਸ਼ ਲਾਉਂਦੇ ਰਹੇ ਹਨ। ਇਸ ਖੇਤਰ ‘ਚ ਬਹੁਤ ਕਈ ਪਰਿਵਾਰਾਂ ਦੇ ਲੋਕ ਲਾਪਤਾ ਹਨ ਅਤੇ ਉਨ੍ਹਾਂ ਦਾ ਲੰਬੇ ਸਮੇਂ ਤੋਂ ਕੁਝ ਪਤਾ ਨਹੀਂ ਹੈ।
ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਬਲੂਚਿਸਤਾਨ ‘ਚ ਈਰਾਨ ਪ੍ਰਯੋਜਿਤ ਸਕੂਲ ਬੰਦ ਕਰਵਾਏ ਸਨ। ਬਲੂਚਿਸਤਾਨ ਦੀ ਰਾਜਧਾਨੀ ਕਵੇਟਾ ‘ਚ ਅੱਠ ਸਕੂਲ ਬੰਦ ਕਰਵਾ ਦਿੱਤੇ ਗਏ। ਜਾਣਕਾਰੀ ਮੁਤਾਬਕ ਇਨ੍ਹਾਂ ਸਕੂਲਾਂ ਦਾ ਪ੍ਰਬੰਧਨ ਅਤੇ ਅਧਿਆਪਕ ਈਰਾਨ ਦੇ ਸਨ। ਇਨ੍ਹਾਂ ਦੇ ਦੋਸ਼ ਸੀ ਕਿ ਇਹ ਸਕੂਲ ਅਣਅਧਿਕਾਰਤ ਹਨ ਅਤੇ ਇਨ੍ਹਾਂ ‘ਚ ਵਿਦੇਸ਼ੀ ਸਿਲੇਬਸ ਪੜ੍ਹਾਇਆ ਜਾ ਰਿਹਾ ਸੀ।