ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫ੍ਰੰਸ ਕਰ ਕੇ ਸਾਢੇ 4 ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਮੈਂ ਕਿਸੇ ਮੰਤਰੀ ਦਾ ਨਾਮ ਨਹੀਂ ਲਵਾਂਗਾ ਕਈ ਕਹਿ ਰਹੇ ਹਨ ਸਾਢੇ ਚਾਰ ਸਾਲਾਂ ‘ਚ ਕੈਪਟਨ ਨੇ ਕੁਝ ਵੀ ਨਹੀਂ ਕੀਤਾ।ਦੱਸ ਦੇਈਏ ਕਿ ਉਨਾਂ੍ਹ ਨੇ ਘੋਸ਼ਣਾ ਪੱਤਰ ਦੇ ਇਲਾਵਾ ਵੀ ਜੋ ਕੰਮ ਕਤਿੇ ਉਨਾਂ੍ਹ ਦਾ ਲੇਖਾ-ਜੋਖਾ ਵੀ ਲੈ ਕੇ ਆਏ।
ਬਿਨ੍ਹਾਂ ਮੈਨੀਫੈਸਟੋ ਦੇ ਅਸੀਂ ਕੁਝ ਵੀ ਨਹੀਂ ਕੀਤਾ।ਕੰਮ ਨਾ ਹੋਣ ਦੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।ਮੇਰੇ ਕਾਰਜਕਾਲ ‘ਚ 92 ਫੀਸਦੀ ਕੰਮ ਹੋਇਆ।ਮੈਂ 1 ਲੱਖ ਕਰੋੜ ਦੀ ਇੰਡਸਟਰੀ ਪੰਜਾਬ ‘ਚ ਲਿਆਉਣ ਦਾ ਟਾਰਗੇਟ ਸੈੱਟ ਕੀਤਾ ਸੀ ਅਤੇ ਮੈਂਨੂੰ ਖੁਸ਼ੀ ਹੈ ਕਿ ਜਦੋਂ ਸਰਕਾਰ ਛੱਡੀ ਹੁਣ ਤੱਕ 96000 ਕਰੋੜ ਦੀ ਇਨਵੈਸਟਮੈਂਟ ਆ ਚੁੱਕੀ ਸੀ।ਬਿਨ੍ਹਾਂ ਮੈਨੀਫੈਸਟੋ ਦੇ ਵੀ ਅਸੀਂ ਬਹੁਤ ਕੁਝ ਕੀਤਾ।ਪੰਜਾਬ ‘ਚ ਜੋ ਕੁਝ ਹੋ ਰਿਹਾ ਹੈ ਉਹ ਮੈਂ ਭਾਰਤ ਸਰਕਾਰ ਦੇ ਸਾਹਮਣੇ ਮੁੱਦਾ ਉਠਾਉਣਗੇ।
ਇਸ ਤੋਂ ਇਲਾਵਾ ਕੈਪਟਨ ਨੇ ਬੀਐਸਐਫ ਦੇ ਵਧੇ ਅਧਿਕਾਰ ਖੇਤਰ ਦੀ ਵੀ ਹਮਾਇਤ ਕੀਤੀ।ਇਸ ਨਾਲ ਸੂਬੇ ਦੇ ਸੰਘੀ ਢਾਂਚੇ ਨੂੰ ਕੋਈ ਢਾਹ ਨਹੀਂ ਲੱਗ ਰਹੀ ਅਤੇ ਇਹ ਪੰਜਾਬ ਦੀ ਸੁਰੱਖਿਆ ਦਾ ਮੁੱਦਾ ਹੈ।ਮੈਂ ਪੰਜਾਬ ‘ਚ ਸ਼ਾਂਤੀ ਚਾਹੁੰਦਾ ਹਾਂ ਹੋਰ ਕੁਝ ਨਹੀਂ।ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਪੰਜਾਬ ‘ਚ ਬਹੁਤ ਮੁਸ਼ਕਿਲ ਦੌਰ ‘ਚੋਂ ਲੰਘੇ ਹਾਂ।
ਵਿਧਾਇਕ ਦੇ ਵਿਰੋਧ ‘ਤੇ ਕੈਪਟਨ ਨੇ ਕਿਹਾ ਕਿ ਵਿਰੋਧ ਦਾ ਬਹਾਨਾ ਜਦੋਂ ਲੱਭਣਾ ਹੋਵੇ ਤਾਂ ਕੁਝ ਵੀ ਬਣ ਜਾਂਦਾ ਅਜੇ ਤੱਕ ਕੋਈ ਸਰਵੇ ਜਾਂ ਵੋਟਿੰਗ ਮੇਰੇ ਵਿਰੁੱਧ ਨਹੀਂ ਹੋਈ।ਅਰੂਸਾ ਆਲਮ ‘ਤੇ ਕੈਪਟਨ ਨੇ ਕਿਹਾ ਕਿ ਮੈਂ ਕੁਝ ਨਹੀਂ ਕਹਾਂਗਾ ਅਤੇ ਸੁਖਜਿੰਦਰ ਰੰਧਾਵਾ ਕੁਝ ਵੀ ਕਹੇ ਅਰੂਸਾ 16 ਸਾਲ ਤੋਂ ਆ ਰਹੀ ਹੈ ਜਦੋਂ ਮੇਰੀ ਸਰਕਾਰ ‘ਚ ਰੰਧਾਵਾ ਮੰਤਰੀ ਸਨ ਉਦੋਂ ਕਿਉਂ ਨਹੀਂ ਬੋਲੇ।ਉਨਾਂ੍ਹ ਕਿਹਾ ਕਿ ਜਦੋਂ ਵੀ ਵੀਜ਼ਾ ਖੁੱਲ੍ਹੇਗਾ ਮੈਂ ਫਿਰ ਉਨਾਂ੍ਹ ਨੂੰ ਬੁਲਵਾਂਗਾ।