ਉੱਤਰ-ਪ੍ਰਦੇਸ਼ ‘ਚ ਕਈ ਸਾਲਾਂ ਤੋਂ ਸੱਤਾ ਤੋਂ ਦੂਰ ਕਾਂਗਰਸ ਪਾਰਟੀ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਐਕਸ਼ਨ ‘ਚ ਆ ਗਏ ਹਨ।ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਲਗਾਤਾਰ ਆਧਾਰ ਵਧਾੳੇੁਣ ਦੀ ਕੋਸ਼ਿਸ਼ ‘ਚ ਲੱਗੀ ਹੈ।ਇਸੇ ਸਿਲਸਿਲੇ ‘ਚ ਯੂ.ਪੀ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਰਣਨੀਤੀ ਦੱਸਣ ਲਈ ਉਨ੍ਹਾਂ ਨੇ ਲਖਨਊ ‘ਚ ਪ੍ਰੈਸ ਕਾਨਫ੍ਰੰਸ ਕੀਤੀ।ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ, ”ਆਉਣ ਵਾਲੀਆਂ ਉਤਰ ਪ੍ਰਦੇਸ਼ ਚੋਣਾਂ ‘ਚ ਅਸੀਂ 40 ਫੀਸਦੀ ਉਮੀਦਵਾਰ ਔਰਤਾਂ ਨੂੰ ਦੇਵਾਂਗੇ।
ਇਹ ਫੈਸਲਾ ਉਨਾਂ੍ਹ ਸਾਰੀਆਂ ਔਰਤਾਂ ਲਈ ਹੈ ਜੋ ਚਾਹੁੰਦੀਆਂ ਹਨ ਕਿ ਉਤਰ ਪ੍ਰਦੇਸ਼ ‘ਚ ਬਦਲਾਅ ਆਵੇ, ਪ੍ਰਦੇਸ਼ ਅੱਗੇ ਵਧੇ।ਉਨ੍ਹਾਂ ਨੇ ਕਿਹਾ ਕਿ ‘ਔਰਤਾਂ ਰਾਜਨੀਤੀ ‘ਚ ਹਿੱਸੇਦਾਰੀ ਲੈਣ।2019 ਦੀਆਂ ਚੋਣਾਂ ‘ਚ ਜਦੋਂ ਆਈ ਤਾਂ ਇਲਾਹਾਬਾਦ ਯੂਨੀਵਰਸਿਟੀ ਦੀਆਂ ਕੁਝ ਲੜਕੀਆਂ ਨਾਲ ਮਿਲੀ ਸੀ।ਉਨਾਂ੍ਹ ਨੇ ਦੱਸਿਆ ਸੀ ਕਿ ਹੋਸਟਲ ‘ਚ ਲੜਕੇ ਲੜਕੀਆਂ ਲਈ ਕਾਨੂੰਨ ਵੱਖ ਸਨ।
ਇਹ ਫੈਸਲਾ ਉਸਦੇ ਲਈ ਜਿਸਨੇ ਗੰਗਾ ਯਾਤਰਾ ਦੌਰਾਨ ਮੈਨੂੰ ਕਿਹਾ ਸੀ ਕਿ ਮੇਰੇ ਪਿੰਡ ‘ਚ ਪਾਠਸ਼ਾਲਾ ਨਹੀਂ ਹੈ।ਪ੍ਰਯਾਗਰਾਜ ਦੀ ਪਾਰੋ ਦੇ ਲਈ ਜਿਨ ਨੇ ਹੱਥ ਫੜ ਕੇ ਕਿਹਾ ਕਿ ਮੈਂ ਨੇਤਾ ਬਣਨਾ ਚਾਹੁੰਦੀ ਹਾਂ।ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ‘ਔਰਤਾਂ ਨੂੰ ਟਿਕਟ ਜਾਤੀ ਦੇ ਨਹੀਂ, ਯੋਗਤਾ ਦੇ ਆਧਾਰ ‘ਤੇ ਦਿੱਤਾ ਜਾਵੇਗਾ।ਉਸਦੇ ਖੇਤਰ ‘ਚ ਲੋਕ ਕਿੰਨਾ ਪਸੰਦ ਕਰਦੇ ਹਨ ਇਹ ਆਧਾਰ ਹੋਵੇਗਾ।ਸਾਨੂੰ ਉਮੀਦਵਾਰ ਮਿਲਣਗੇ ਵੀ, ਲ਼ੜਨਗੇ ਵੀ।ਇਸ ਵਾਰ ਮਜ਼ਬੂਤ ਨਹੀਂ ਹੋਵੇਗੀ ਤਾਂ ਅਗਲੀ ਵਾਰ ਹੋਣਗੇ।2024 ‘ਚ ਇਸ ਤੋਂ ਪਹਿਲਾਂ ਅਧਿਕ ਔਰਤਾਂ ਨੂੰ ਮੌਕਾ ਮਿਲ ਸਕਦਾ ਹੈ।