ਟੋਕੀਓ ਉਲੰਪਿਕ ‘ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਸਿਰਜਿਆ ਹੈ।ਭਾਰਤੀ ਪੁਰਸ਼ ਹਾਕੀ ਟੀਮ ਇੰਡੀਆ ਨੇ 41 ਸਾਲਾਂ ਬਾਅਦ ਭਾਰਤ ਦੀ ਝੋਲੀ ਕਾਂਸੀ ਦਾ ਮੈਡਲ ਪਾਇਆ ਹੈ।ਭਾਰਤ ਦੀ ਹਾਕੀ ਟੀਮ ਨੂੰ ਉਲੰਪਿਕ ‘ਚ ਆਖਰੀ ਤਮਗਾ 1980 ‘ਚ ਮਾਸਕੋ ‘ਚ ਮਿਲਿਆ ਸੀ, ਜਦੋਂ ਟੀਮ ਇੰਡੀਆ ਨੇ ਵਾਸੁਦੇਵਨ ਭਾਸਕਰਨ ਦੀ ਕਪਤਾਨੀ ‘ਚ ਗੋਲਡ ਮੈਡਲ ਜਿੱਤਿਆ ਸੀ।ਟੀਮ ਇੰਡੀਆ ਨੇ ਬ੍ਰਾਊਨਜ਼ ਮੈਡਲ ਦੇ ਮੁਕਾਬਲੇ ‘ਚ ਜਰਮਨੀ ਨੂੰ 5-4 ਨਾਲ ਹਰਾਇਆ ਹੈ।ਦੱਸਣਯੋਗ ਹੈ ਕਿ ਦੂਜੇ ਕੁਆਰਟਰ ‘ਚ 3-1 ਨਾਲ ਪਿੱਛੇ, ਭਾਰਤ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਲਗਾਤਾਰ ਚਾਰ ਗੋਲ ਦਾਗੇ।ਭਾਰਤ ਦੇ ਸਿਮਰਨਜੀਤ ਸਿੰਘ 17ਵੇਂ ਅਤੇ 34ਵੇਂ, ਹਾਰਦਿਕ ਸਿੰਘ 27ਵੇਂ, ਹਰਮਨਪ੍ਰੀਤ ਸਿੰਘ 29ਵੇਂ ਅਤੇ ਰੁਪਿੰਦਰਪਾਲ ਸਿੰਘ (31ਵੇਂ) ਨੇ ਗੋਲ ਕੀਤੇ।