ਉੱਤਰ ਪ੍ਰਦੇਸ਼ ਦੇ ਹਦੋਈ ਜ਼ਿਲ੍ਹੇ ’ਚ ਇਕ 47 ਸਾਲ ਦੇ ਭਾਜਪਾ ਨੇਤਾ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਦੀ 26 ਸਾਲਾ ਧੀ ਨਾਲ ਪਿਆਰ ਹੋ ਗਿਆ ਹੈ। ਪਿਆਰ ਇੰਨਾ ਗੂੜ੍ਹਾ ਹੋ ਗਿਆ ਕਿ ਦੋਵੇਂ ਫਰਾਰ ਹੋ ਗਏ। ਉੱਧਰ ਸਪਾ ਨੇਤਾ ਦਾ ਦੋਸ਼ ਹੈ ਕਿ ਭਾਜਪਾ ਨੇਤਾ ਉਸ ਦੀ ਬੇਟੀ ਨੂੰ ਵਰਗਲਾ ਕੇ ਲੈ ਗਿਆ ਹੈ। ਮਾਮਲੇ ’ਚ ਪੀੜਤ ਧਿਰ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚਰਚਾ ਹੈ ਕਿ ਸਪਾ ਨੇਤਾ ਦੀ ਧੀ ਅਤੇ ਭਾਜਪਾ ਦੇ ਨੇਤਾ ਦਾ ਪ੍ਰੇਮ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਸਪਾ ਨੇਤਾ ਦੀ ਧੀ ਦਾ ਵਿਆਹ ਤੈਅ ਹੋ ਚੁੱਕਾ ਹੈ ਅਤੇ ਇਸ ਦੌਰਾਨ ਦੋਵੇਂ ਘਰੋਂ ਭੱਜ ਗਏ ਹਨ। ਇਹ ਘਟਨਾ ਇਕ ਹਫ਼ਤਾ ਪਹਿਲਾਂ ਦੀ ਦੱਸੀ ਜਾ ਰਹੀ ਹੈ। ਭਾਜਪਾ ਦੇ ਹਰਦੋਈ ਜ਼ਿਲ੍ਹਾ ਮੀਡੀਆ ਇੰਚਾਰਜ ਗੰਗੇਸ਼ ਪਾਠਕ ਨੇ ਦੱਸਿਆ ਕਿ ਆਸ਼ੀਸ਼ ਸ਼ੁਕਲਾ ਭਾਜਪਾ ਦੇ ਸ਼ਹਿਰੀ ਜਨਰਲ ਸਕੱਤਰ ਸਨ। ਉਨ੍ਹਾਂ ਤੋਂ ਹਾਲ ਹੀ ’ਚ ਇਹ ਅਹੁਦਾ ਖੋਹ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ।
ਦੋ ਬੱਚਿਆਂ ਦਾ ਪਿਓ ਹੈ ਆਸ਼ੀਸ਼ ਸ਼ੁਕਲਾ
ਉੱਥੇ ਹੀ ਸਪਾ ਨੇਤਾ ਨੇ ਪੁਲਸ ਨੂੰ ਸ਼ਿਕਾਇਤ ’ਚ ਕਿਹਾ ਕਿ ਭਾਜਪਾ ਦਾ 47 ਸਾਲ ਦਾ ਨਗਰ ਮਹਾਂਮੰਤਰੀ ਆਸ਼ੀਸ਼ ਸ਼ੁਕਲਾ 13 ਜਨਵਰੀ ਨੂੰ ਮੇਰੀ ਧੀ ਨੂੰ ਵਰਗਲਾ ਕੇ ਲੈ ਗਿਆ। ਸਪਾ ਨੇਤਾ ਮੁਤਾਬਕ, ਆਸ਼ੀਸ਼ ਦੋ ਬੱਚਿਆਂ ਦਾ ਪਿਓ ਹੈ ਅਤੇ ਬੀਮਾ ਏਜੰਟ ਦਾ ਕੰਮ ਕਰਦਾ ਹੈ। ਉੱਥੇ ਹੀ ਪੁਲਸ ਨੇ ਇਸ ਮਾਮਲੇ ’ਤੇ ਬੋਲਦੇ ਹੋਏ ਕਿਹਾ ਕਿ ਸਪਾ ਨੇਤਾ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਅਤੇ ਉਨ੍ਹਾਂ ਦੀ ਧੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਧੀ ਨੂੰ ਛੇਤੀ ਹੀ ਲੱਭ ਲਿਆ ਜਾਵੇਗਾ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h