ਡੇਰੀ ਸਿਰਸਾ ਮੁਖੀ ਰਾਮ ਰਹੀਮ ਨੂੰ 2 ਦਿਨ ਦੀ ਪੈਰੋਲ ਮਿਲੀ ਹੈ | ਰਾਮ ਰਹੀਮ ਜੇਲ ਤੋਂ ਬਾਹਰ ਆ ਚੁੱਕੇ ਹਨ,ਕੋਰਟ ਵੱਲੋਂ ਰਾਮ ਰਹੀਮ ਨੂੰ 48 ਘੰਟੇ ਦੀ ਪੈਰੋਲ ਦਿੱਤੀ ਗਈ ਹੈ | ਆਪਣੀ ਮਾਤਾ ਦੀ ਸਿਹਤ ਦਾ ਹਵਾਲਾ ਦੇਣ ਤੇ ਡੇਰਾ ਮੁਖੀ ਨੂੰ ਕੋਰਟ ਵੱਲੋਂ ਪੈਰੋਲ ਦਿੱਤੀ ਗਈ ਹੈ |ਇਸ ਵਕਤ ਗੁਰੂਗ੍ਰਾਮ ਦੇ ਇੱਕ ਫਾਰਮ ਹਾਊਸ ਦੇ ਵਿੱਚ ਡੇਰਾ ਮੁਖੀ ਮੌਜੂਦ ਹਨ,ਜਿੱਥੇ ਉਹ ਆਪਣੇ ਮਾਤਾ ਦਾ ਹਾਲ ਜਾਣਨ ਪਹੁੰਚੇ ਹਨ |ਹਲਾਕਿ 21 ਦਿਨ ਦੀ ਪੈਰੋਲ ਮੰਗੀ ਗਈ ਸੀ ਪਰ ਕੋਰਟ ਨੇ ਸਿਰਫ 2 ਦਿਨ ਦੀ ਪੈਰੋਲ ਦਿੱਤੀ ਹੈ |ਰਾਮ ਗੁਰਮੀਤ ਨੂੰ ਸਵੇਰੇ 6.15 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ ਤੇ ਬਾਹਰ ਲਿਜਾਇਆ ਗਿਆ। ਰਾਮ ਰਹੀਮ ਆਪਣੀ ਬੀਮਾਰ ਮਾਂ ਨੂੰ ਮਿਲਣ ਗੁਰੂਗ੍ਰਾਮ ਗਿਆ ਹੈ। ਉਥੇ ਹੀ ਸੁਰੱਖਿਆ ਅਤੇ ਪੈਰੋਕਾਰਾਂ ਦਾ ਇਕੱਠ ਨਾ ਹੋਵੇ ਇਸਦੇ ਲਈ ਸਖਤ ਪ੍ਰਬੰਧ ਕੀਤੇ ਗਏ ਹਨ।