ਜ਼ਿਲ੍ਹਾ ਲੁਧਿਆਣਾ ‘ਚ ਪੰਜਵੀਂ ਜਮਾਤ ‘ਚ ਪੜ੍ਹਣ ਵਾਲੇ ਵਿਦਿਆਰਥੀ ਵੱਲੋਂ ਇੱਕ ਅਜਿਹਾ ਰੋਬਟ ਤਿਆਰ ਕੀਤਾ ਗਿਆ ਹੈ ਜੋ ਆਰਮੀ ਦੇ ਕਾਫ਼ੀ ਕੰਮ ਆ ਸਕਦਾ ਹੈ। ਲੁਧਿਆਣਾ ਦੇ ਰਹਿਣ ਵਾਲੇ ਭਵਯ ਜੈਨ ਨੇ ਦੋ ਮਹੀਨਿਆਂ ‘ਚ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਰੋਬੋਟ ਨੂੰ ਵਿਸ਼ੇਸ਼ ਤੌਰ ਤੇ ਫੌਜ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਦੁਸ਼ਮਣ ਇਲਾਕੇ ‘ਚ ਜਾ ਕੇ ਇਹ ਰੋਬੋਟ ਅਸਾਨੀ ਨਾਲ ਉਥੋਂ ਦੀਆਂ ਜਾਣਕਾਰੀਆਂ ਆਪਣੀ ਫੌਜ ਤੱਕ ਪਹੁੰਚਾ ਸਕੇ । ਆਪਣੇ ਬੇਟੇ ਦੀ ਇਸ ਉਪਲੱਬਧੀ ਤੋਂ ਕਾਫ਼ੀ ਖ਼ੁਸ਼ ਦਿਖਾਈ ਦੇ ਭਵਯ ਜੈਨ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਰੋਬੋਟਿਕਸ ਦੇ ਵਿਸ਼ੇ ਵਿਚ ਵਿਸ਼ੇਸ਼ ਰੁਚੀ ਸੀ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਇਸ ਖੇਤਰ ਦੇ ਵਿੱਚ ਪਾਇਆ।
ਉਧਰ ਭਵਯ ਨੂੰ ਇਹ ਸਿਖਲਾਈ ਦੇਣ ਵਾਲੀ ਅਧਿਆਪਕਾ ਨੇ ਦੱਸਿਆ ਕਿ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਉਸ ਦਾ ਨਾਂ ਦਰਜ ਹੋਇਆ ਹੈ।