ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਕਈ ਲੋਕ ਇਤਰਾਜ਼ਸੋਗ ਟਿੱਪਣੀਆਂ ਕਰ ਰਹੇ ਸਨ | ਸੀਬੀਆਈ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਅਜਿਹੀਆਂ ਹਰਕਤਾ ਕਰਨ ਵਾਲੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਵਾਈਐੱਸਆਰ ਕਾਂਗਰਸ ਦੇ ਲੋਕ ਸਭਾ ਮੈਂਬਰ ਨੰਦੀਗਾਮ ਸੁਰੇਸ਼ ਤੇ ਇਸੇ ਪਾਰਟੀ ਦੇ ਇਕ ਹੋਰ ਆਗੂ ਅਮਾਂਚੀ ਕ੍ਰਿਸ਼ਨ ਮੋਹਨ ਦੀ ਭੂਮਿਕਾ ਜਾਂਚ ਦੇ ਘੇਰੇ ਵਿੱਚ ਹੈ ਤੇ ਏਜੰਸੀ ਕਿਸੇ ਵੱਡੀ ਸਾਜ਼ਿਸ਼ ਦਾ ਖੁਲਾਸਾ ਕਰਨ ਤਹਿਤ ਦੋਹਾਂ ਤੋਂ ਪੁੱਛ-ਪੜਤਾਲ ਕਰ ਹੀ ਹੈ।