ਏਅਰਫੋਰਸ ਅਤੇ ਏਅਰਪੋਰਟ ਅਥਾਰਟੀ ਵਲੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ ਨੂੰ 24 ਅਗਸਤ ਭਾਵ ਅੱਜ ਤੋਂ 15 ਸਤੰਬਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।ਦੱਸ ਦੇਈਏ ਕਿ ਏਅਰਫੋਰਸ ਵਲੋਂ ਰਨਵੇਅ ਦੀ ਮੁਰੰਮਤ ਅਤੇ ਲਾਈਟਿੰਗ ਦਾ ਕੰਮ ਕੀਤਾ ਜਾਵੇਗਾ।ਇਸ ਦੌਰਾਨ ਐਮਰਜੈਂਸੀ ਲੈਂਡਿੰਗ ਵੀ ਨਹੀਂ ਹੋਵੇਗੀ।ਇਸ ਦੌਰਾਨ ਕੋਰੋਨਾ ਨੂੰ ਲੈ ਕੇ ਵੀ ਏਅਰਪੋਰਟ ‘ਤੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।
ਏਅਰਪੋਰਟ ਅਥਾਰਟੀ ਵਲੋਂ ਸਾਰੀਆਂ ਏਅਰਲਾਈਨਜ਼ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ 24 ਅਗਸਤ ਤੋਂ 15 ਸਤੰਬਰ ਰਾਤ 11:30 ਤੱਕ ਸਵੇਰੇ 4:30 ਵਜੇ ਤੱਕ ਕੋਈ ਵੀ ਉਡਾਣ ਲੈਂਡ ਜਾਂ ਰਵਾਨਾ ਨਹੀਂ ਹੋਵੇਗੀ।ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਏਅਰਪੋਰਟ ਅਥਾਰਟੀ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਦੀ ਰਿਪੋਰਟ ਅਤੇ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਲਾਜ਼ਮੀ ਹਨ।