ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਬੱਗਾ ਕੇਸ ਦੀ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ।ਇਸ ਦੌਰਾਨ ਦਿੱਲੀ ਅਤੇ ਹਰਿਆਣਾ ‘ਚ ਪੰਜਾਬ ਪੁਲਿਸ ਨੂੰ ਡਿਟੇਨ ਕਰਨ ‘ਤੇ ਬਹਿਸ ਹੋਈ।ਸੁਣਵਾਈ ਕਰੀਬ ਸਵੇਰੇ 11 ਵਜੇ ਸ਼ੁਰੂ ਹੋਈ।ਦਿੱਲੀ ਪੁਲਿਸ, ਹਰਿਆਣਾ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਦਾ ਪੱਖ ਸੁਣਨ ਤੋਂ ਬਾਅਦ ਹਾਈਕੋਰਟ ਨੇ 5 ਜੁਲਾਈ ਤੱਕ ਬੱਗਾ ਨੂੰ ਗ੍ਰਿਫ਼ਤਾਰ ਕਰਨ ‘ਤੇ ਰੋਕ ਲਗਾ ਦਿੱਤੀ।
ਹਾਲਾਂਕਿ ਹਾਈਕੋਰਟ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਚਾਹੇ ਤਾਂ ਇਸ ਦੌਰਾਨ ਦਿੱਲੀ ‘ਚ ਬੱਗਾ ਦੇ ਘਰ ਜਾ ਕੇ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ।ਬੱਗਾ ‘ਤੇ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਟਿੱਪਣੀ ਤੋਂ ਬਾਅਦ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਦਿੱਲੀ ਭਾਜਪਾ ਆਗੂ ਤੇਜਿੰਦਰ ਬੱਗਾ ਦੇ ਵਿਰੁੱਧ ਮੋਹਾਲੀ ਕੋਰਟ ਨੇ ਅਰੈਸਟ ਵਾਰੰਟ ਕੱਢਿਆ ਸੀ।ਇਸਦੇ ਵਿਰੁੱਧ ਬੱਗਾ ਦੇ ਵਕੀਲ ਹਾਈਕੋਰਟ ਚਲੇ ਗਏ।ਅੱਧੀ ਰਾਤ ਨੂੰ ਹੋਈ ਸੁਣਵਾਈ ‘ਚ ਹਾਈਕੋਰਟ ਨੇ ਅੱਜ ਮੰਗਲਵਾਰ 11 ਵਜੇ ਤੱਕ ਬੱਗਾ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ।ਦੂਜੇ ਪਾਸੇ ਤੇਜਿੰਦਰ ਬੱਗਾ ਨੂੰ ਹਾਈਕੋਰਟ ‘ਚ ਇਸ ਕੇਸ ਨੂੰ ਹੀ ਖਾਰਿਸ ਕਰਨ ਦੀ ਪਟੀਸ਼ਨ ਦਾਇਰ ਕੀਤੀ ਹੈ।