ਅਕਾਲੀ ਦਲ ਦੇ ਵਫਦ ਨੇ ਬੀਤੇ ਦਿਨ ਲਖੀਮਪੁਰ ਪਹੁੰਚ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।ਦੂਜੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਅਕਾਲੀ ਦਲ ਦੇ ਵਫਦ ਨੇ ਕਲ ਲਖੀਮਪੁਰ ਖੀਰੀ ਪੀੜਤਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਨਾਂ੍ਹ ਦੇ ਨਾਲ ਦੁਖ ਸਾਂਝਾ ਕੀਤਾ।
.@Akali_Dal_ delegation visited the families of 5 #LakhimpurKheri victims to condole them&extend financial aid of Rs 5 lakh each along with an offer of legal&Edu support to them. Learnt that these families have been shattered by this loss. Urge @UPGovt to deliver speedy justice. pic.twitter.com/drtjazOA7D
— Sukhbir Singh Badal (@officeofssbadal) October 9, 2021
ਇਸਦੇ ਨਾਲ ਹੀ ਉਨਾਂ੍ਹ ਨੂੰ ਕਾਨੂੰਨੀ, ਸਿੱਖਿਆ ਸਹਾਇਤਾ ਪ੍ਰਦਾਨ ਕਰਨ ਦੇ ਨਾਲ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।ਉਨ੍ਹਾਂ ਨੇ ਲਿਖਿਆ ਕਿ ਇਸ ਵੱਡੇ ਨੁਕਸਾਨ ਤੋਂ ਪੀੜਤ ਪਰਿਵਾਰ ਬਿਖਰ ਗਏ ਹਨ।ਉਨਾਂ੍ਹ ਨੇ ਯੂ.ਪੀ. ਸਰਕਾਰ ਤੋਂ ਪੀੜਤਾਂ ਨੂੰ ਜਲਦੀ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਹੈ।
ਦੱਸਣਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠਿਆ ਨੇ ਲਖੀਮਪੁਰ ਦੌਰੇ ਦੌਰਾਨ ਚਾਰੇ ਪੀੜਤ ਕਿਸਾਨਾਂ ਦੇ ਘਰ ਦੌਰਾ ਕੀਤਾ।ਇਸ ਦੌਰਾਨ ਹਰਸਿਮਰਤ ਕੌਰ ਨੇ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਕਿਸਾਨਾਂ ਨੂੰ ਉਸ ਸਮੇਂ ਕੁਚਲ ਦਿੱਤਾ ਜਦੋਂ ਉਨਾਂ੍ਹ ਦੇ ਪਿਤਾ ਅਜੇ ਮਿਸ਼ਰਾ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਕੋਈ ਵਿਰੋਧ ਪ੍ਰਦਰਸ਼ਨ ਨਾ ਕਰਨ ਜਾਂ ਫਿਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।