ਪੰਜਾਬ ਵਜ਼ਾਰਤ ‘ਚ 5 ਹੋਰ ਨਵੇਂ ਮੰਤਰੀ ਸ਼ਾਮਲ ਹੋ ਗਏ ਹਨ ਜਿਸ ਤੋਂ ਬਾਅਦ ਹੁਣ 6 ਜੁਲਾਈ ਨੂੰ ਨਵੇਂ ਕੈਬਨਿਟ ਮੰਤਰੀਆਂ ਸਮੇਤ ਪਹਿਲੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਜਿਸ ‘ਚ ਅਹਿਮ ਫੈਸਲੇ ਲਏ ਜਾ ਸਕਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕੀਤੀ ਨਵੇਂ ਕੈਬਨਿਟ ‘ਚ 5 ਨਵੇਂ ਬਣੇ ਮੰਤਰੀਆਂ ਨੂੰ ਮਹਿਕਮੇ ਵੰਡੇ ਗਏ ਹਨ।ਜਿਨ੍ਹਾਂ ‘ਚ ਹਰ ਇੱਕ ਮੰਤਰੀ ਕੋਲ ਚਾਰ ਜਾਂ ਤਿੰਨ ਵਿਭਾਗ ਹਨ।
ਅਮਨ ਅਰੋੜਾ ਨੂੰ 3 ਵਿਭਾਗ ਦਿੱਤੇ ਗਏ ਜਿਨ੍ਹਾਂ ‘ਚ ਇਨਫਾਰਮੇਸ਼ਨ, ਪਬਲਿਕ ਰੀਸੋਰਸ, ਐਨਰਜ਼ੀ ਰੀਸੋਰਸਸ ਅਤੇ ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਵਿਭਾਗ ਅਮਨ ਅਰੋੜਾ ਨੂੰ ਸੌਂਪੇ ਗਏ ਹਨ। ਡਾਕਟਰ ਇੰਦਰਬੀਰ ਨਿੱਝਰ ਨੂੰ ਲੋਕਲ ਗਵਰਨਮੈਂਟ, ਪਾਰਲੀਮੈਂਟਰੀ ਅਫੇਅਰ, ਕਨਵਰਸ਼ੇਸ਼ਨ ਆਫ ਲੈਂਡ ਐਂਡ ਵਾਟਰ, ਐਡਮਨਿਸਟ੍ਰੇਟਿਵ ਰੀਮਾਰਮਸ ਭਾਵ ਉਨ੍ਹਾਂ ਨੂੰ ਵੀ ਚਾਰ ਵਿਭਾਗ ਸੌਂਪੇ ਗਏ ਹਨ।
ਫੌਜ਼ਾ ਸਿੰਘ ਸਰਾਰੀ ਨੂੰ 4 ਵਿਭਾਗ ਦਿੱਤੇ ਗਏ ਹਨ ਫ੍ਰੀਡਮ ਫਾਈਟਰਸ , ਡੀਫੈਂਸ ਸਰਵਿਸ ਵੈਲਫੇਅਰ, ਫੂਡ ਪ੍ਰੋਸੈਸਸਿੰਗ, ਹੌਰਟੀਕਲਚਰ ਵਿਭਾਗ ਸੌਂਪੇ ਗਏ ਹਨ।ਚੇਤਨ ਸਿੰਘ ਚੰਦੂਮਾਜਰਾ ਨੂੰ ਹੈਲਥ ਅਤੇ ਫੈਮਿਲੀ ਵੈਲਫੇਅਰ, ਮੈਡੀਕਲ ਐਜ਼ੁਕੇਸ਼ਨ ਅਤੇ ਰਿਸਰਚ, ਇਲੈਕਸ਼ਨ, ਅਤੇ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਟੂਰਿਜ਼ਮ ਐਂਡ ਕਲਚਰ ਅਫੇਅਰ, ਇਨਵੈਸਟਮੈਂਟ ਪ੍ਰੋਮੋਸ਼ਨ, ਲੇਬਰ, ਰੀਮੂਵਨਲ ਆਫ ਗ੍ਰੀਵਨੈਂਸ ਵਿਭਾਗ ਸੌਂਪੇ ਗਏ ਹਨ
ਇਸ ਦੇ ਨਾਲ ਹੀ ਪੁਰਾਣੇ ਵਿਭਾਗਾਂ ‘ਚ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ।ਸਕੂਲ ਸਿੱਖਿਆ ਵਿਭਾਗ ਮੀਤ ਹੇਅਰ ਤੋਂ ਵਾਪਸ ਲੈ ਕੇ ਹਰਜੋਤ ਬੈਂਸ ਨੂੰ ਦੇ ਦਿੱਤਾ ਗਿਆ ਹੈ।
ਭਗਵੰਤ ਮਾਨ ਕੋਲ 28 ਮੰਤਰਾਲੇ ਹਨ
ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਵੇਲੇ 28 ਮੰਤਰਾਲੇ ਹਨ। ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਸਭ ਤੋਂ ਅਹਿਮ ਹੈ ਗ੍ਰਹਿ ਵਿਭਾਗ, ਸਥਾਨਕ ਸਰਕਾਰਾਂ ਅਤੇ ਸਿਹਤ ਮੰਤਰਾਲੇ। ਇਨ੍ਹਾਂ ‘ਚ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਨੂੰ ਆਪਣੇ ਕੋਲ ਰੱਖੇਗਾ। ਸਥਾਨਕ ਸਰਕਾਰਾਂ ਅਤੇ ਸਿਹਤ ਮੰਤਰਾਲੇ ਦਾ ਦੂਜੇ ਨੂੰ ਦਿੱਤਾ ਜਾਣਾ ਯਕੀਨੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਕਿਸੇ ਹੋਰ ਮੰਤਰੀ ਨੂੰ ਵੀ ਦਿੱਤੀ ਜਾ ਸਕਦੀ ਹੈ।