ਲਾਲੂ ਪ੍ਰਸਾਦ ਯਾਦਵ ਨੂੰ ਡੋਰਾਂਡਾ ਖ਼ਜ਼ਾਨੇ ਨਾਲ ਸਬੰਧਿਤ ਚਾਰਾ ਘੁਟਾਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਐਸ.ਕੇ. ਸ਼ਸ਼ੀ ਨੇ ਇਹ ਫੈਸਲਾ ਸੁਣਾਇਆ। ਲਾਲੂ ਦੇ ਵਕੀਲ ਨੇ ਦੱਸਿਆ ਕਿ ਜ਼ਮਾਨਤ ਲਈ ਅੱਗੇ ਅਰਜ਼ੀ ਦਿੱਤੀ ਜਾਵੇਗੀ ਪਰ ਲਾਲੂ ਨੂੰ ਜ਼ਮਾਨਤ ਨਾ ਮਿਲਣ ਤੱਕ ਜੇਲ੍ਹ ‘ਚ ਹੀ ਰਹਿਣਾ ਪਵੇਗਾ।
Fifth fodder scam case | CBI court in Ranchi sentences RJD leader Lalu Prasad Yadav to 5 years' imprisonment and imposes Rs 60 Lakh fine on him. pic.twitter.com/413701Rt5W
— ANI (@ANI) February 21, 2022
ਦੋਰਾਂਡਾ ਖ਼ਜ਼ਾਨਾ ਮਾਮਲਾ ਚਾਰਾ ਘੁਟਾਲੇ ਦਾ ਸਭ ਤੋਂ ਵੱਡਾ ਮਾਮਲਾ ਸੀ। ਲਾਲੂ ਯਾਦਵ ਨੂੰ ਚਾਰਾ ਘੁਟਾਲੇ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਜਾਂਦਾ ਸੀ। ਸੀ.ਬੀ.ਆਈ. ਵੱਲੋਂ ਕਿਹਾ ਗਿਆ ਕਿ ਜਦੋਂ ਲਾਲੂ ਯਾਦਵ ਵਿੱਤ ਮੰਤਰੀ, ਮੁੱਖ ਮੰਤਰੀ ਸਨ ਤਾਂ ਇਹ ਸਭ ਕੁਝ ਉਨ੍ਹਾਂ ਦੇ ਨੱਕ ਹੇਠ ਹੋਇਆ, ਯਾਨੀ ਇਹ ਸਭ ਉਨ੍ਹਾਂ ਦੀ ਜਾਣਕਾਰੀ ਵਿੱਚ ਸੀ।