ਬੀਤੇ ਕੱਲ ਹੀ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਸੀ, ਜਿਸ ਦੌਰਾਨ ਹੀ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਬੈਠਕ ਮੁਲਤਵੀ ਕਰਨੀ ਪਈ ਤੇ ਅੱਜ ਸੈਸ਼ਨ ਦੇ ਦੂਜੇ ਦਿਨ ਵੀ ਓਹੀ ਆਸਾਰ ਦੇਖਣ ਨੂੰ ਮਿਲੇ।ਸੈਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਫੋਨ ਟੈਪਿੰਗ ਵਿਵਾਦ ’ਤੇ ਸੰਸਦ ਵਿਚ ਜ਼ੋਰਦਾਰ ਹੰਗਾਮਾ ਕੀਤਾ। ਤੇ ਇਸੇ ਕਾਰਨ ਹੀ ਸਦਨ ਦੀ ਬੈਠਕ ਸ਼ੁਰੂ ਹੋਣ ਦੇ ਕਰੀਬ 5 ਮਿੰਟ ਬਾਅਦ ਹੀ ਦੁਪਹਿਰ 2 ਵਜੇ ਤੱਕ ਮੁਲਵਤੀ ਕਰ ਦਿੱਤੀ ਗਈ[ ਜ਼ਿਕਰਯੋਗ ਹੈ ਕਿ ਸੰਸਦ ਵਿਚ ਫੋਨ ਟੈਪਿੰਗ ਜ਼ਰੀਏ ਜਾਸੂਸੀ ਦਾ ਮਾਮਲਾ ਪਹਿਲੇ ਦਿਨ ਵੀ ਛਾਇਆ ਰਿਹਾ।
ਇਸੇ ਹੰਗਾਮੇ ਦੌਰਾਨ ਕੇਂਦਰੀ ਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਫੋਨ ਟੈਪਿੰਗ ਜ਼ਰੀਏ ਜਾਸੂਸੀ ਦੇ ਮਾਮਲੇ ‘ਚ ਸਫਾਈ ਦਿੱਤੀ ਓਹਨਾਂ ਕਿਹਾ ਕਿ ਫੋਨ ਟੈਪਿੰਗ ਨਾਲ ਜਾਸੂਸੀ ਦੇ ਦੋਸ਼ ਗਲਤ ਹਨ। ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਉਸ ਦੇ ਤੱਥ ਗੁਮਰਾਹ ਕਰਨ ਵਾਲੇ ਹਨ। ਇਸ ਦੋਸ਼ ਦਾ ਕੋਈ ਆਧਾਰ ਨਹੀਂ ਹੈ। ਇਸ ਤਰ੍ਹਾਂ ਦੇ ਦੋਸ਼ ਪਹਿਲਾਂ ਵੀ ਲਾਏ ਜਾ ਚੁੱਕੇ ਹਨ ਅਤੇ ਪਹਿਲਾਂ ਵੀ ਖਾਰਜ ਕੀਤਾ ਜਾ ਚੁੱਕੇ ਹਨ।
ਓਧਰ ਵੱਖ-ਵੱਖ ਮੁੱਦਿਆਂ ’ਤੇ ਵੱਖ-ਵੱਖ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਬੈਠਕ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।