ਐਤਵਾਰ ਨੂੰ ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਥਾਣਾ ਮਜੀਠਾ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਖਾਸਾ ਪੱਤੀ ਮਜੀਠਾ ਵਿਖੇ 2 ਗੁੱਟ ਜਿਨ੍ਹਾਂ ‘ਚ ਇੱਕ ਪਾਸੇ ਤੋਂ ਰਵੀ ਪੁੱਤਰ ਜਸਪਾਲ ਸਿੰਘ ਵਗੈਰਾ ਤੇ ਦੂਸਰੇ ਪਾਸੇ ਤੋਂ ਸੁਖਚੈਨ ਸਿੰਘ ਵਗੈਰਾ ਆਪਣੇ-ਆਪਣੇ ਹਥਿਆਰਾਂ ਨਾਲ ਹਵਾਈ ਫਾਇਰ ਕਰ ਰਹੇ ਹਨ। ਇਨ੍ਹਾਂ ਗਰੁਪਾਂ ਵਲੋਂ ਇੱਟਾਂ ਰੋੜੇ ਚਲਾ ਕੇ ਹੁਲੜਬਾਜੀ ਕਰਕੇ ਆਮ ਜਨਤਾ ਦੀ ਸ਼ਾਂਤੀ ਨੂੰ ਖਰਾਬ ਕੀਤਾ ਗਿਆ।ਜਿਸ ‘ਤੇ ਥਾਣਾ ਮਜੀਠਾ ਦੀ ਪੁਲਿਸ ਨੇ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਸਤੈਦੀ ਨਾਲ ਕਾਰਵਾਈ ਕੀਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਨਾਂ ਧਿਰਾਂ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ।
ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸੁਖਚੈਨ ਸਿੰਘ ਪੁੱਤਰ ਸ਼ਾਹ ਬ੍ਰਹਮ ਸਿੰਘ, ਰਾਜ ਬੱਬਰ ਉਰਫ ਗੱਬਰ ਪੁੱਤਰ ਜਸਪਾਲ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਲਵਪ੍ਰੀਤ ਸਿੰਘ ਉਰਫ ਭੂਪਾ ਪੁੱਤਰ ਸਾਹਿਬ ਸਿੰਘ ਵਾਸੀਆਨ ਮਜੀਠਾ ਅਤੇ ਜੋਬਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਦਾਦੂਪੁਰਾ ਵਜੋਂ ਹੋਈ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋ 2 ਨਜਾਇਜ ਪਿਸਟਲ 32 ਬੋਰ ਸਮੇਤ ਇੱਕ ਜਿੰਦਾ ਰੋਂਦ, 2 ਮੈਗਜੀਨ, 11 ਰਾਈਵਲ 12 ਬੋਰ ਅਤੇ ਮੌਕੇ ਤੋਂ 17 ਖੋਲ ਪਿਸਟਲ 32 ਬੋਰ ਅਤੇ 7 ਖੋਲ ਰਾਈਫਲ 12 ਬੋਰ ਦੇ ਪੁਲਿਸ ਵਲੋਂ ਕਬਜੇ ਵਿੱਚ ਲਏ ਗਏ ਹਨ। ਰਾਈਫਲ 12 ਬੋਰ ਸਬੰਧੀ ਦੇਸ਼ੀ ਪਾਸੋਂ ਪੁੱਛ-ਗਿਛ ਅਤੇ ਤਫਤੀਸ਼ ਜਾਰੀ ਹੈ। ਇਸ ਸਬੰਧੀ ਥਾਣਾ ਮਜੀਠਾ ਵਿੱਚ ਸਬੰਧਤ ਧਾਰਾਵਾਂ ਤਹਿਤ ਮੁਕਦਮਾ ਦਰਜ ਰਜਿਸਟਰ ਕਰ ਲਿਆ ਗਿਆ ਹੈ।
ਪੰਜਾਬ ਸਰਕਾਰ ਦੀਆਂ ਸੂਬੇ ਵਿੱਚ ਅਮਨ ਅਤੇ ਸ਼ਾਂਤੀ ਬਹਾਲ ਰੱਖਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਵਪਨ ਸ਼ਰਮਾ, ਐਸ.ਐਸ.ਪੀ. ਅੰਮ੍ਰਿਤਸਰ ਦਿਹਾੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਕਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਵਾਰਦਾਤਾਂ ਜਾਂ ਝਗੜਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h