ਰਾਹੁਲ ਗਾਂਧੀ ਕੇਂਦਰ ਦੇ ਬਿਆਨ ਤੇ ਲਗਾਤਾਰ ਤੰਜ ਕੱਸਦੇ ਨਜ਼ਰ ਆ ਰਹੇ ਹਨ ਉਨ੍ਹਾਂ ਵੱਲੋਂ ਕੇਂਦਰ ਦੇ ਆਕਸੀਜਨ ਦੀ ਕਮੀ ਨਾਲ ਮੌਤਾਂ ਨਾ ਹੋਣ ਦੇ ਬਿਆਨ ਨੂੰ ਗਲਤ ਠਹਿਰਾਇਆ ਜਾ ਰਿਹਾ ਹੈ | ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਸਰਕਾਰ ਦੇ ਗਲਤ ਫ਼ੈਸਲਿਆਂ ਕਾਰਨ 50 ਲੱਖ ਜਾਨਾਂ ਚੱਲੀਆਂ ਗਈਆਂ| ਗਾਂਧੀ ਨੇ ਟਵੀਟ ਕੀਤਾ, ‘‘ਸੱਚ ਹੈ, ਕਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਭਾਰਤ ਸਰਕਾਰ ਦੇ ਗਲਤ ਫ਼ੈਸਲਿਆਂ ਨੇ ਸਾਡੇ 50 ਲੱਖ ਭਰਾਵਾਂ, ਭੈਣਾਂ, ਮਾਵਾਂ ਤੇ ਪਿਤਾ ਦੀ ਹੱਤਿਆ ਕਰ ਦਿੱਤੀ।’’ ਉਨ੍ਹਾਂ ਇਸ ਟਵੀਟ ਦੇ ਨਾਲ ਵਾਸ਼ਿੰਗਟਨ ਆਧਾਰਿਤ ਇਕ ਮਸ਼ਹੂਰ ਸੰਸਥਾ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੀ ਇਕ ਰਿਪੋਰਟ ਵੀ ਸਾਂਝੀ ਕੀਤੀ।
The Truth.
GOI’s wrong decisions during Covid second wave killed 50 lakh of our sisters, brothers, mothers and fathers.https://t.co/dv3IRenXWm
— Rahul Gandhi (@RahulGandhi) July 21, 2021
ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਨਵਰੀ 2020 ਤੋਂ ਜੂਨ 2021 ਵਿਚਾਲੇ ਕਰੋਨਾ ਕਾਰਨ ਭਾਰਤ ਵਿਚ ਕਰੀਬ 50 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹੋਣਗੀਆਂ। ਸਰਕਾਰ ਵੱਲੋਂ ਸੰਸਦ ਵਿਚ ਇਹ ਕਹੇ ਜਾਣ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਵਿਚ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ, ਤੋਂ ਇਕ ਦਿਨ ਬਾਅਦ ਸ੍ਰੀ ਗਾਂਧੀ ਦੀ ਇਹ ਟਿੱਪਣੀ ਆਈ ਹੈ।