ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਖੀਮਪੁਰ ਖੀਰੀ ਘਟਨਾ ‘ਚ ਚਾਰ ਕਿਸਾਨ ਸ਼ਹੀਦ ਹੋਏ ਤੇ ਇਕ ਪੱਤਰਕਾਰ ਲਈ ਵੱਡਾ ਐਲਾਨ ਕੀਤਾ ਹੈ।ਉਨਾਂ੍ਹ ਨੇ ਕਿਹਾ ਕਿ ਲਖੀਮਪੁਰ ਖੀਰੀ ‘ਚ ਬੀਜੇਪੀ ਦੇ ਕਾਫਲੇ ਦਾ ਸ਼ਿਕਾਰ ਹੋਏ ਕਿਸਾਨਾਂ ‘ਤੇ ਪੱਤਰਕਾਰਾਂ ਨੂੰ ਪੰਜਾਬ ਸਰਕਾਰ 50-50 ਲੱਖ ਰੁਪਏ ਦੇਵੇਗੀ।ਦੱਸ ਦੇਈਏ ਕਿ ਕਾਫੀ ਮੁਸ਼ੱਕਤ ਦੇ ਬਾਅਦ ਰਾਹੁਲ ਗਾਂਧੀ ਤੇ ਸੀਐਮ ਚੰਨੀ ਨੂੰ ਲਖੀਮਪੁਰ ਆਉਣ ਦੀ ਆਗਿਆ ਮਿਲੀ ਸੀ, ਜਿਸ ਦੌਰਾਨ ਹੁਣ ਉਨਾਂ੍ਹ ਨੂੰ ਏਅਰਪੋਰਟ ‘ਤੇ ਰੋਕ ਲਿਆ ਹੈ ਜਿਸ ‘ਤੇ ਉਨਾਂ੍ਹ ਨੇ ਉਥੇ ਧਰਨਾ ਲਗਾ ਦਿੱਤਾ ਹੈ ।