ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 25 ਤੋਂ 27 ਦਸੰਬਰ ਤੱਕ ਫ਼ਤਿਹਗੜ੍ਹ ਸਾਹਿਬ ਵਿੱਚ ਹੋਣ ਵਾਲੇ ਸ਼ਹੀਦੀ ਜੋੜ ਮੇਲੇ ਲਈ ਸੁਰੱਖਿਆ ਅਤੇ ਸਹੂਲਤ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਤਿੰਨ ਦਿਨਾਂ ਦੌਰਾਨ ਲਗਭਗ 50 ਲੱਖ ਸ਼ਰਧਾਲੂਆਂ ਦੀ ਆਮਦ ਹੋਣ ਦੀ ਉਮੀਦ ਹੈ।
ਸ਼ਰਧਾਲੂਆਂ ਦੀ ਆਵਾਜਾਈ ਲਈ 200 ਸ਼ਟਲ ਬੱਸਾਂ ਅਤੇ 100 ਈ-ਰਿਕਸ਼ੇ ਮੁਫ਼ਤ ਸੇਵਾ ਵਜੋਂ ਉਪਲਬਧ ਹੋਣਗੀਆਂ। ਸਿਹਤ ਸਹੂਲਤ ਲਈ 20 ਕਲੀਨਿਕ ਤੇ 5 ਡਿਸਪੈਂਸਰੀਆਂ, 60 ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਖ਼ੂਨਦਾਨ ਕੈਂਪ ਤਾਇਨਾਤ ਕੀਤੇ ਜਾਣਗੇ। ਸਫਾਈ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਮਸ਼ੀਨਰੀ ਅਤੇ ਵਲੰਟੀਅਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸੁਰੱਖਿਆ ਲਈ 3,300 ਪੁਲਿਸ ਮੁਲਾਜ਼ਮ, 6 ਡ੍ਰੋਨ, 72 ਨਾਕੇ, 300 ਸੀਸੀਟੀਵੀ ਕੈਮਰੇ ਅਤੇ ਇੱਕ ਇੰਟੀਗ੍ਰੇਟਡ ਕੰਟਰੋਲ ਸੈਂਟਰ ਸਥਾਪਤ ਕੀਤਾ ਗਿਆ ਹੈ। ਸ਼ਰਧਾਲੂਆਂ ਲਈ ਹੈਲਪਲਾਈਨ ਨੰਬਰ: 0176-3232838 ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੇਲਾ ਮਨੁੱਖੀ ਇਤਿਹਾਸ ਵਿੱਚ ਵਿਲੱਖਣ ਘਟਨਾ ਦੀ ਸੰਗਤ ਨੂੰ ਯਾਦ ਦਿਵਾਉਣ ਲਈ ਹੈ।







