First Mobile in World:ਇਨਸਾਨੀ ਇਤਿਹਾਸ ‘ਚ ਫੋਨ ਦੀ ਕਾਢ ਆਪਣੇ ਆਪ ਵਿਚ ਹੀ ਇਕ ਵੱਡੀ ਕ੍ਰਾਂਤੀ ਸੀ। ਉਸ ਦੇ ਲਗਪਗ ਸੌ ਸਾਲ ਬਾਅਦ ਮੋਬਾਈਲ ਪੋਨ ਸਾਡੀ ਜ਼ਿੰਦਗੀ ‘ਚ ਆਇਆ ਤੇ ਉਸ ਦੇ ਆਉਂਦੀ ਜਿਵੇਂ ਸਭ ਕੁਝ ਬਦਲ ਗਿਆ।
ਇਕ ਇੱਟ ਵਰਗੇ ਵੱਡੇ ਪੱਥਰ ਵਾਲੇ ਫੋਨ ਤੋਂ ਲੈ ਕੇ ਅੱਜ ਇਕ ਹਥੇਲੀ ਜਿੰਨਾ ਅਤਿ ਆਧੁਨਿਕ ਕੰਪਿਊਟਰ ਸਾਡੀ ਜੇਬ੍ਹ ‘ਚ ਪਿਆ ਹੋਇਆ ਹੈ।
ਮੋਬਾਈਲ ਨੇ ਵੱਡੇ ਬਦਲਾਅ ਦੇ ਨਾਲ ਆਪਣਾ ਸਫਰ ਤੈਅ ਕੀਤਾ ਹੈ। ਅੱਜ ਇਹ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਬਿਨਾਂ ਦਿਨ ਦੇ ਕਈ ਕੰਮ ਠੱਪ ਹੋ ਜਾਂਦੇ ਹਨ। ਮੋਬਾਈਲ ਫੋਨ ਤੋਂ ਹੁਣ ਇਹ ਸਮਾਰਟਫੋਨ ਬਣ ਗਿਆ ਹੈ।
ਇੱਕ ਅਜਿਹਾ ਯੰਤਰ ਜੋ ਕੁਝ ਹੀ ਮਿੰਟਾਂ ਵਿੱਚ ਕਈ ਕੰਮ ਆਸਾਨ ਕਰ ਦਿੰਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਕਿਹੜਾ ਸੀ,
ਕਦੋਂ ਅਤੇ ਕਿਸਨੇ ਬਣਾਇਆ, ਕਿਸ ਕੰਪਨੀ ਨੇ ਇਸਨੂੰ ਲਾਂਚ ਕੀਤਾ, ਇਸਦੀ ਕੀਮਤ ਕਿੰਨੀ ਸੀ ਅਤੇ ਇਸਦੀ ਬੈਟਰੀ ਬੈਕਅੱਪ ਸੀ। ਅੱਜ ਦੇ ਲੇਖ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ…
3 ਅਪ੍ਰੈਲ 1973 ਨੂੰ ਮੋਬਾਈਲ ਫ਼ੋਨ ਦਾ ਬਰਥਡੇ ਕਿਹਾ ਜਾਂਦਾ ਹੈ। ਇਸ ਤਰੀਕ ਨੂੰ ਪਹਿਲੀ ਵਾਰ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਗਈ ਸੀ।
ਇਹ ਮੋਬਾਈਲ ਫੋਨ ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੇ ਬਣਾਇਆ ਸੀ। ਜੇਕਰ ਸਾਡੀ ਅੱਜ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ 3 ਅਪ੍ਰੈਲ 1973 ਨੂੰ ਦੁਨੀਆ ਦਾ ਪਹਿਲਾ ਮੋਬਾਈਲ ਲਾਂਚ ਹੋਇਆ ਸੀ। ਜੇਕਰ ਕੰਪਨੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੋਬਾਈਲ ਬਣਾਉਣ ਵਾਲੀ ਕੰਪਨੀ ਦਾ ਨਾਂ ਮੋਟੋਰੋਲਾ ਹੈ।