ਨਵਾਂਸ਼ਹਿਰ ਵਿਜੀਲੈਂਸ ਵਿਭਾਗ ਨੇ ਇਕ ਕਾਨੂੰਗੋ/ ਪਟਵਾਰੀ ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਮਾਹਲ ਖੁਰਦ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਪੁੱਤਰ ਹਰਮੇਸ਼ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਸ ਨੇ ਪਿੰਡ ਦੀ ਨੰਬਰਦਾਰੀ ਲਈ ਉਕਤ ਕਾਨੂੰਗੋ ਓਮ ਪ੍ਰਕਾਸ਼ ਰਘੂ ਰਾਮ ਨੇ 15000 ਰੁਪਏ ਰਿਸ਼ਵਤ ਲਈ ਸੀ ਤੇ 5000 ਰੁਪਏ ਦੀ ਹੋਰ ਮੰਗ ਕਰ ਰਿਹਾ ਸੀ ਜਿਸ ਕਿ ਅੱਜ ਰੰਗੇ ਹੱਥੀ ਨਵਾਂਸ਼ਹਿਰ ਪਟਵਾਰਖਾਨੇ ਤੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਕਿ ਅਦਾਲਤ ਵਿਚ ਪੇਸ਼ ਕਰਨ ਤੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।