ਭਾਰਤ ‘ਚ ਜਲਦ ਹੀ 5G ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਦੇਸ਼ ਹੁਣ ਨੈੱਟਵਰਕ ਦੀ ਅਗਲੀ ਪੀੜ੍ਹੀ ਵਿੱਚ ਵਸਣ ਵਾਲਾ ਹੈ। ਇਸ ਨਵੀਂ ਪੀੜ੍ਹੀ ਵਿੱਚ, ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ, ਜੋ ਕਿ ਪਹਿਲਾਂ ਭਾਵ 4G ਨੈੱਟਵਰਕ ‘ਤੇ ਉਪਲਬਧ ਨਹੀਂ ਹਨ। ਆਓ ਜਾਣਦੇ ਹਾਂ 5G ਸੇਵਾ ਦੇ ਇਹ 5 ਫਾਇਦੇ ਤੁਹਾਡੀ ਜੀਵਨ ਸ਼ੈਲੀ ਨੂੰ ਕਿਵੇਂ ਬਦਲਣਗੇ ਮੰਨਿਆ ਜਾ ਰਿਹਾ ਹੈ ਕਿ 5ਜੀ ਤਕਨੀਕ ਦੇ ਰਾਹੀਂ ਮੋਬਾਇਲ ਇੰਟਰਨੈਟ ਦੀ ਸਪੀਡ 4ਜੀ ਤੋਂ 10 ਗੁਣਾ ਜਿਆਦਾ ਹੋ ਜਾਵੇਗੀ।
ਇਹ ਵੀ ਪੜ੍ਹੋ ਹੁਣ ਡੇਰਾ ਸੱਚਾ ਸੌਦਾ ਸਾਧ ਦੇ ਮੁਖੀ ਰਾਮ ਰਹੀਮ ਦਾ ਡੇਰਾ ਸੰਭਾਲੇਗੀ ਹਨੀਪ੍ਰੀਤ, ਵਿਦੇਸ਼ ਸ਼ਿਫਟ ਹੋਇਆ ਸੌਦਾ ਸਾਧ ਦਾ ਪਰਿਵਾਰ
ਜਿੱਥੇ ਅਜੇ ਤੱਕ ਤੁਸੀਂ ਔਸਤਨ ਵੱਧ ਤੋਂ ਵੱਧ 100 ਐਮਬੀਪੀਐਸ ਦੀ ਸਪੀਡ ਦੀ ਵਰਤੋਂ ਕਰ ਰਹੇ ਸੀ ਉਸਦੀ ਥਾਂ ‘ਤੇ ਹੁਣ ਤੁਹਾਨੂੰ 1 ਤੋਂ 2 ਜੀਬੀਪੀਐਸ ਦੀ ਸਪੀਡ ਮਿਲ ਸਕਦੀ ਹੈ।ਆਪਣੇ ਫੋਨ ‘ਚ ਅਜੇ ਤੱਕ 4ਕੇ ‘ਚ ਸਿਰਫ ਵੀਡੀਓ ਦਾ ਹੀ ਲੁਤਫ ਉਠਾ ਪਾ ਰਹੇ ਸੀ ਪਰ 5ਜੀ ਸੇਵਾ ‘ਚ ਹੁਣ ਤੁਸੀਂ 4ਕੇ ਕੁਆਲਿਟੀ ‘ਚ ਵੀਡੀਓ ਕਾਲ ਦਾ ਆਨੰਦ ਲੈ ਸਕੋਗੇ।
ਇੰਨਾ ਹੀ ਨਹੀਂ 5ਜੀ ਸੇਵਾ ‘ਚ ਜਦੋਂ ਹਾਈਸਪੀਡ ਇੰਟਰਨੈਟ ਸਿੱਧਾ ਤੁਹਾਡੇ ਫੋਨ ‘ਚ ਆਵੇਗਾ ਤਾਂ ਫਿਰ ਤੁਹਾਨੂੰ ਕਿਸੇ ਵੀ ਓਟੀਟੀ ਤੋਂ ਕਿਸੇ ਵੀ ਫਿਲਮ ਜਾ ਵੈਬ ਸੀਰੀਜ਼ ਨੂੰ ਡਾਊਨਲੋਡ ਕਰਨ ‘ਚ ਸਿਰਫ ਸੈਕਿੰਡ ਦਾ ਸਮਾਂ ਲੱਗੇਗਾ।ਇੰਨਾ ਹੀ ਨਹੀਂ ਸਗੋਂ ਮੋਬਾਇਲ ਗੇਮਿੰਗ ਦਾ ਐਕਸਪੀਰੀਐਂਸ ਵੀ ਪਹਿਲਾਂ ਤੋਂ ਕਈ ਗੁਣਾ ਵਧ ਜਾਵੇਗਾ।5ਜੀ ਨੈੱਟਵਰਕ ਦੇ ਕਾਰਨ ਰੋਬੋਟਿਕਸ ‘ਚ ਵੀ ਕ੍ਰਾਂਤੀ ਦੇਖੀ ਜਾਵੇਗੀ।ਪੋਰਟੇਬਲ ਹਾਈ ਸਪੀਡ ਇੰਟਰਨੈਟ ਨਾਲ ਜਿੱਥੇ ਇੱਕ ਪਾਸੇ ਡ੍ਰਾਈਵਰ ਲੈਸ ਕਾਰ ਚਲਾਉਣਾ ਪਹਿਲਾਂ ਤੋਂ ਬਿਹਤਰ ਹੋਵੇਗਾ ਤਾਂ ਦੂਜੇ ਪਾਸੇ ਹੋਟਲ ਤੇ ਹਸਪਤਾਲਾਂ ਹਾਸਪਟਾਲਿਟੀ ਸੈਕਟਰ ‘ਚ ਵੀ ਰੋਬੋਟ ਦਾ ਇਸਤੇਮਾਲ ਕਰਨਾ ਸੰਭਵ ਹੋ ਸਕੇਗਾ।
ਇਹ ਵੀ ਪੜ੍ਹੋ : ਮਨਕੀਰਤ ਔਲਖ ਨੇ ਅੰਮ੍ਰਿਤਪਾਲ ਸਿੰਘ ਦੀ ਸਾਂਝੀ ਕੀਤੀ ਤਸਵੀਰ ਲਿਖਿਆ – ਵਾਹਿਗੁਰੂ ਮਿਹਰ ਕਰਿਓ