ਪਿਛਲੇ ਡੇਢ ਸਾਲ ਤੋਂ ਦੁਨੀਆ ਕੋਰੋਨਾ ਮਹਾਮਾਰੀ ਦਾ ਸੰਤਾਪ ਹੰਢਾ ਰਹੀ ਹੈ।ਕੋਰੋਨਾ ਮਹਾਮਾਰੀ ਕਾਰਨ ਲੱਖਾਂ ਲੋਕਾਂ ਦੀ ਜਾਨ ਗਈ। ਪਿਛਲੇ ਕੁਝ ਮਹੀਨੇ ਪਹਿਲਾਂ ਦੇਸ਼ ‘ਚ ਆਕਸੀਜਨ ਦੀ ਘਾਟ ਕਾਰਨ ਲੋਕ ਮਰੇ।ਹੁਣ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਮਾਮਲਿਆਂ ‘ਚ ਥੋੜੀ ਰਾਹਤ ਮਹਿਸੂਸ ਹੋਈ ਸੀ ਪਰ ਹੁਣ ਫਿਰ ਇੱਕ ਦਮ ਸਕੂਲ ਖੁੱਲ੍ਹਣ ਤੋਂ ਤੁਰੰਤ ਬਾਅਦ ਕੋਰੋਨਾ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ।
ਕਿਹਾ ਜਾ ਸਕਦਾ ਹੈ ਇਹ ਕੋਰੋਨਾ ਦੀ ਤੀਜੀ ਲਹਿਰ ਹੈ, ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬਹੁਤ ਜਿਆਦਾ ਭਿਆਨਕ ਹੋ ਸਕਦੀ ਹੈ।ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਪੰਜਾਬ ‘ਚ ਭਾਵੇਂ ਸਾਰੇ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦਾ ਕਹਿਰ ਹੁਣ ਸਕੂਲਾਂ ‘ਚ ਦਿਖਾਈ ਦੇਣ ਲੱਗਿਆ ਹੈ।ਸਕੂਲ ਖੁੱਲਿ੍ਹਆ ਅਜੇ ਕੁਝ ਹੀ ਦਿਨ ਹੋਏ ਹਨ ਅਤੇ ਸਕੂਲਾਂ ‘ਚੋਂ ਵਿਦਿਆਰਥੀ ਕੋਰੋਨਾ ਦੀ ਲਪੇਟ ‘ਚ ਆੳੇੁਣੇ ਸ਼ੁਰੂ ਹੋ ਗਏ ਹਨ।ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਕੋਰੋਨਾ ਦੀ ਲਪੇਟ ‘ਚ ਆ ਗਏ ਹਨ।