ਪੂਰੇ ਦੇਸ਼ ‘ਚ ਪਿਛਲੇ ਦੋ ਮਹੀਨਿਆਂ ‘ਚ ਆਕਸੀਜਨ ਦੀ ਕਮੀ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਗਈ ਹੈ।ਆਕਸੀਜਨ ਦੀ ਕਮੀ ਨਾਲ ਦਿੱਲੀ ‘ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਆਕਸੀਜਨ ਦੀ ਘਾਟ ਨਾਲ 6 ਮੌਤਾਂ ਹੋਈਆਂ ਸਨ।ਉਨ੍ਹਾਂ ਨੇ ਕਿਹਾ ਕਿ 300 ਟਨ ਆਕਸੀਜਨ ਲੋੜੀਂਦੀ ਸੀ ਤੇ ਅਸੀਂ 70 ਟਨ ਆਕਸੀਜਨ ਪੈਦਾ ਕੀਤੀ ਹੈ।
ਪਿਛਲੇ ਮਹੀਨੇ ਸਰਕਾਰ ਨੇ ਸੰਸਦ ਨੂੰ ਦੱਸਿਆ ਸੀ ਕਿ ਆਕਸੀਜਨ ਦੀ ਕਮੀ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਸਰਕਾਰ ਨੇ ਇਹ ਦਾਅਵਾ ਸੂਬਿਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕੀਤਾ ਹੈ। ਉਦੋਂ ਤੋਂ ਹੀ ਵਿਰੋਧੀ ਪਾਰਟੀਆਂ ਸਰਕਾਰ ‘ਤੇ ਹਮਲੇ ਕਰ ਰਹੀਆਂ ਸਨ। ਇਸ ਤੋਂ ਬਾਅਦ ਕੇਂਦਰ ਨੇ ਸਾਲ ਦੇ ਅਰੰਭ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਬਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਦੁਬਾਰਾ ਡਾਟਾ ਮੰਗਿਆ। ਇਸ ਨੂੰ 13 ਅਗਸਤ ਨੂੰ ਖਤਮ ਹੋਣ ਵਾਲੇ ਮਾਨਸੂਨ ਸੈਸ਼ਨ ਵਿੱਚ ਰੱਖਿਆ ਜਾਣਾ ਸੀ।
ਅਗਰਵਾਲ ਨੇ ਕਿਹਾ ਕਿ ਪੂਰੇ ਦੇਸ਼ ਨੂੰ ਆਕਸੀਜਨ ਨਾਲ ਜੁੜੀ ਆਪਣੀ ਕਿਸਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇਸ ਦੀ ਮੰਗ 2 ਤੋਂ 3 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਕੇ 9000 ਮੀਟ੍ਰਿਕ ਟਨ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਉਦਯੋਗ ਤੋਂ ਆਕਸੀਜਨ ਲੈ ਕੇ ਮਰੀਜ਼ਾਂ ਲਈ ਵਰਤੀ। ਅਸੀਂ ਆਕਸੀਜਨ ਸੰਚਾਲਕ ਮੁਹੱਈਆ ਕਰਵਾਏ, ਪੀਐਸਏ ਪਲਾਂਟਾਂ ਦੇ ਕੰਮ ਵਿੱਚ ਵਾਧਾ ਕੀਤਾ ਤੇ ਆਕਸੀਜਨ ਦੀ ਆਵਾਜਾਈ ਲਈ ਰੇਲਵੇ ਤੇ ਜਲ ਸੈਨਾ ਦੀ ਵਰਤੋਂ ਵੀ ਕੀਤੀ। ਸਾਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ।