ਪੰਜਾਬ ‘ਚ ਬਠਿੰਡਾ ਦੇ ਲਹਿਰਾ ਪਿੰਡ ‘ਚ ਇੱਕ ਛੋਟੇ ਹਾਥੀ ਦਾ ਟਾਇਰ ਫਟਣ ਨਾਲ ਇਸਦੀ ਸੀਟ ‘ਤੇ ਬੈਠੇ ਨੌਜਵਾਨ ਹਰਦੀਪ ਦੀ ਛਾਤੀ ‘ਚ ਸੜਕ ਦੇ ਕਿਨਾਰੇ ਲੱਗਾ ਛੇ ਫੁੱਟ ਦਾ ਲੋਹੇ ਦਾ ਐਂਗਲ ਛਾਤੀ ਦੇ ਆਰ-ਪਾਰ ਹੋ ਗਿਆ।ਇਸ ਨੌਜਵਾਨ ਨੂੰ ਰਾਹਗੀਰਾਂ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਨਜ਼ਦੀਕ ਆਦੇਸ਼ ਹਸਪਤਾਲ ਪਹੁੰਚਾਇਆ, ਜਿੱਥੇ 6 ਡਾਕਟਰਾਂ ਸਮੇਤ ਪੈਰਾਮੈਡੀਕਲ ਦੇ 21 ਮੈਂਬਰਾਂ ਦੀ ਟੀਮ ਨੇ ਪੰਜ ਘੰਟੇ ਆਪਰੇਸ਼ਨ ਤੋਂ ਬਾਅਦ ਐਂਗਲ ਨੂੰ ਕੱਟ ਕੇ ਬਾਹਰ ਕੱਢਿਆ।
ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਹਸਪਤਾਲ ਦੇ ਸਰਜਨ ਡਾ. ਸੰਦੀਪ ਨੇ ਦੱਸਿਆ ਨੇ ਇਹ ਜੇਕਰ ਲੋਹੇ ਦਾ ਐਂਗਲ ਜੇਕਰ ਦਿਲ ਨੂੰ ਛੂਹ ਜਾਂਦਾ ਤਾਂ ਨੌਜਵਾਨ ਦੀ ਮੌਤ ਹੋ ਸਕਦੀ ਸੀ।।
ਡਾਕਟਰਾਂ ਨੇ 6 ਫੁੱਟ ਲੋਹੇ ਐਂਗਲ ਨੂੰ ਪਹਿਲਾਂ ਕੱਟਿਆ ਫਿਰ ਨੌਜਵਾਨ ਨੂੰ ਬੇਹੋਸ਼ ਕਰਕੇ ਆਪਰੇਸ਼ਨ ਕੀਤਾ।ਡਾਕਟਰਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਆਪਰੇਸ਼ਨ ਦੌਰਾਨ ਐਂਗਲ ਦੇ ਕੱਟੇ ਹੋਏ ਟੁਕੜੇ ਨੂੰ ਬਾਹਰ ਕੱਢਦੇ ਹੀ ਭਾਰੀ ਮਾਤਰਾ ‘ਚ ਖੂਨ ਵਹਿਣਾ ਹੈ, ਜੋ ਨੌਜਵਾਨ ਲਈ ਖਤਰਨਾਕ ਸਾਬਤ ਹੋ ਸਕਦਾ ਹੈ।ਆਪਰੇਸ਼ਨ ਤੋਂ ਪਹਿਲਾਂ ਹੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਸਨ।ਆਖਿਰ ਡਾਕਟਰਾਂ ਨੇ ਹਰਦੀਪ ਦੀ ਛਾਤੀ ‘ਚੋਂ ਲੋਹੇ ਦਾ ਐਂਗਲ ਕੱਢ ਦਿੱਤਾ ਅਤੇ ਹਰਦੀਪ ਹੁਣ ਖਤਰੇ ਤੋਂ ਬਾਹਰ ਹੈ।