ਹਰਿਆਣਾ ਸਰਕਾਰ ਵਲੋਂ ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦਿਆਂ 6 ਸਤੰਬਰ ਤੱਕ ਲਾਕਡਾਊਨ ਵਧਾ ਦਿੱਤਾ ਹੈ।ਹਰਿਆਣਾ ‘ਚ ਬਾਰ, ਕਲੱਬ, ਰੈਸਟੋਰੈਂਟ ਅਤੇ ਮਾਰਕੀਟ ਆਮ ਦੀ ਤਰ੍ਹਾਂ ਖੋਲ੍ਹਣ ਦੀ ਆਗਿਆ ਹੈ ਇਸ ਦੀ ਢਿੱਲ ਪਹਿਲਾਂ ਤੋਂ ਹੀ ਦਿੱਤੀ ਗਈ ਹੈ।ਹਰਿਆਣਾ ਸੂਬੇ ‘ਚ ਮਹਾਮਾਰੀ ਅਲਰਟ ਸੁਰੱਖਿਅਤ ਨੂੰ ਅਗਲੇ ਹੋਰ ਪੰਦਰਾਂ ਦਿਨਾਂ ਲਈ, 23 ਅਗਸਤ ਤੋਂ 6 ਸਤੰਬਰ ਸ਼ਾਮ 5 ਵਜੇ ਤੱਕ ਲਈ ਤਾਲਾਬੰਦੀ ਦਾ ਸਮਾਂ ਵਧਾਇਆ ਗਿਆ ਹੈ।
ਇਸ ਦੇ ਨਾਲ ਪਹਿਲਾਂ ਤੋਂ ਜਾਰੀ ਆਦੇਸ਼ਾਂ ‘ਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾਵੇਗਾ।ਹਰਿਆਣਾ ‘ਚ ਜਿਹੜੀਆਂ ਗਤੀਵਿਧੀਆਂ ਦੀ ਆਗਿਆ ਸੀ, ਉਸ ‘ਚ ਯੂਨੀਵਰਸਿਟੀਆਂ, ਸੰਸਥਾਵਾਂ ਜਾਂ ਸਰਕਾਰੀ ਵਿਭਾਗਾਂ ਵਲੋਂ ਆਯੋਜਿਤ ਪ੍ਰਵੇਸ਼ ਅਤੇ ਭਰਤੀ ਪ੍ਰੀਖਿਆਵਾਂ ਕਰਵਾਉਣ ਦੀ ਆਗਿਆ ਸੀ।ਦਿਸ਼ਾ-ਨਿਰਦੇਸ਼ਾਂ ‘ਚ ਜਾਰੀ ਕੀਤਾ ਗਿਆ ਕਿ ਸਮਾਜਿਕ ਦੂਰੀ, ਸਾਫ-ਸਫਾਈ ਅਤੇ ਬੈਠਣ ਦੀ ਸਮਰੱਥਾ ਦੇ ਸਬੰਧ ‘ਚ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ।