ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈੱਸ ਕਾਨਫਰੰਸ ਕਰ ਵੱਡੇ ਐਲਾਨ ਕੀਤੇ ਗਏ | ਉਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਗੱਲ ਪੰਜਾਬ ਦੀ ਮਿਸ਼ਨ ਕੁਝ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ | ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਸ ਵੱਲੋਂ ‘ਗੱਲ ਪੰਜਾਬ ਦੀ ਲੋਕ ਲਹਿਰ’ ਛੇ ਦਿਨ ਲਈ ਅੱਗੇ ਪਾਈ ਜਾ ਰਹੀ ਹੈ ਤੇ ਪਾਰਟੀ ਨੇ ਕਿਸਾਨ ਜਥੇਬੰਦੀਆਂ ਨਾਲ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਮਾਮਲੇ ’ਤੇ ਚਲ ਰਹੀ ਲਹਿਰ ਸਬੰਧੀ ਗੱਲਬਾਤ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਤਾਂ ਜੋ ਪਾਰਟੀ ਵੱਲੋਂ ਇਸ ਕਾਨੂੰਨਾਂ ਖਿਲਾਫ ਲਹਿਰ ਦੇ ਮਾਮਲੇ ਵਿਚ ਉਸਾਰੀ ਭੂਮਿਕਾ ਨਿਭਾਈ ਜਾ ਸਕੇ। ਗੱਲ ਪੰਜਾਬ ਦੀ ਮੁਹਿੰਮ ਹੁਣ 11 ਸਤੰਬਰ ਨੂੰ ਅਮਲੋਹ ਤੋਂ ਮੁੜ ਸ਼ੁਰੂ ਹੋਵੇਗੀ।
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਤੇ ਸਿੱਖ ਵਿਰੋਧੀ ਤਾਕਤਾਂ ਵੱਲੋਂ ਸੁਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਕਰਨ ਅਤੇ ਪੰਜਾਬੀਆਂ ਨੁੰ ਆਪਸ ਵਿਚ ਲੜਵਾ ਕੇ ਮਰਵਾਉਣ ਦੀ ਸਾਜ਼ਿਸ਼ ਵਿਰੁੱਧ ਚੌਕਸ ਕੀਤਾ। ਉਹਨਾਂ ਕਿਹਾ ਕਿ ਇਹ ਤਾਕਤਾਂ ਕੇਂਦਰੀ ਏਜੰਸੀਆਂ ਦੀ ਸ਼ਹਿ ’ਤੇ ਕੰਮ ਕਰ ਰਹੀਆਂ ਹਨ ਤੇ ਇਹਨਾਂ ਨੂੰ ਕਾਂਗਰਸ ਤੇ ਆਪ ਦੀ ਡਟਵੀਂ ਹਮਾਇਤ ਹਾਸਲ ਹੈ।