ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਦੂਜੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਮੁਫਤ ਅਤੇ ਚੰਗਾ ਇਲਾਜ ਮੁਹੱਈਆ ਕਰਵਾਇਆ ਜਾਏਗਾ। ਪ੍ਰਾਈਵੇਟ ਹਸਪਤਾਲ ਦੀ ਤਰਜ ਤੇ ਇਲਾਜ ਮਿਲੇਗਾ। ਦਵਾਈਆਂ ਮੁਫਤ ਮਿਲਣਗੀਆਂ, ਟੈਸਟ ਅਤੇ ਆਪਰੇਸ਼ਨ ਮੁਫਤ ਹੋਏਗਾ। ਹਸਪਤਾਲਾਂ ਦੀਆਂ ਸਾਰੀਆਂ ਮਸ਼ੀਨਾਂ ਚੱਲਣਗੀਆਂ। ਤੀਸਰੀ ਗਾਰੰਟੀ ਦੇ ਤਹਿਤ ਹਰ ਵਿਅਕਤੀ ਨੂੰ ਹੈੱਲਥ ਕਾਰਡ ਮਿਲੇਗਾ ਅਤੇ ਹੈੱਲਥ ਕਾਰਡ ਨਾਲ ਹੀ ਚੰਗਾ ਇਲਾਜ ਮਿਲੇਗਾ। ਸਾਰੇ ਸਿਸਟਮ ਨੂੰ ਕੰਪਿਊਟਰਰਾਈਜ਼ ਕੀਤਾ ਜਾਏਗਾ । ਚੌਥੀ ਗਾਰੰਟੀ ਤਹਿਤ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਦੇ ਹਰ ਵਾਰਡ ਵਿਚ ਕਲੀਨਿਕ ਹੋਏਗਾ। ਪੰਜਾਬ ਵਿਚ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਪੰਜਾਬ ਦੇ ਸਾਰੇ ਹਸਪਤਾਲਾਂ ਨੂੰ ਠੀਕ ਕੀਤਾ ਜਾਏਗਾ ਅਤੇ ਏਸੀ ਲਗਾਏ ਜਾਣਗੇ। ਛੇਵੀਂ ਗਾਰੰਟੀ ਦੇ ਬਾਰੇ ਕੇਜਰੀਵਾਲ ਨੇ ਕਿਹਾ ਕਿ ਜੇਕਰ ਕਿਸੇ ਦਾ ਐਕਸੀਡੈਂਟ ਹੋ ਜਾਏ ਤਾਂ ਸਾਰਾ ਖਰਚਾ ਪੰਜਾਬ ਸਰਕਾਰ ਮੁਫਤ ਕਰੇਗੀ।
- ਮੁਫਤ ਅਤੇ ਚੰਗਾ ਇਲਾਜ,ਦਵਾਈਆਂ ਮੁਫਤ ਮਿਲਣਗੀਆਂ, ਟੈਸਟ ਅਤੇ ਆਪਰੇਸ਼ਨ ਮੁਫਤ ਹੋਏਗਾ
- ਹਸਪਤਾਲਾਂ ਦੀਆਂ ਸਾਰੀਆਂ ਮਸ਼ੀਨਾਂ ਚੱਲਗੀਆਂ
- ਹਰ ਵਿਅਕਤੀ ਨੂੰ ਹੈੱਲਥ ਕਾਰਡ ਮਿਲੇਗਾ
- ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਦੇ ਹਰ ਵਾਰਡ ਵਿਚ ਕਲੀਨਿਕ ਹੋਏਗਾ
- ਪੰਜਾਬ ਦੇ ਸਾਰੇ ਹਸਪਤਾਲਾਂ ਨੂੰ ਠੀਕ ਕੀਤਾ ਜਾਏਗਾ
- ਜੇਕਰ ਕਿਸੇ ਦਾ ਐਕਸੀਡੈਂਟ ਹੋ ਜਾਏ ਤਾਂ ਸਾਰਾ ਖਰਚਾ ਪੰਜਾਬ ਸਰਕਾਰ ਮੁਫਤ ਕਰੇਗੀ