ਰੂਸ ਵਿੱਚ ਵਾਪਰਿਆ ਇੱਕ ਵੱਡਾ ਹਾਦਸਾ, ਰੂਸ ਦੇ ਸ਼ਹਿਰ ਟਵਰ ਵਿੱਚ ਇੱਕ ਰੱਖਿਆ ਖੋਜ ਕੇਂਦਰ ਵਿੱਚ ਅੱਗ ਲੱਗ ਗਈ ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ, ਇਮਾਰਤ ਦੇ ਅੰਦਰ ਫਸੇ ਲੋਕਾਂ ਨੇ ਖਿੜਕੀਆਂ ਵਿੱਚੋਂ ਛਾਲਾਂ ਮਾਰੀਆਂ , ਜਦਕਿ 27 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਿਕ ,ਪਹਿਲੀ ਅੱਗ ‘ਏਰੋਸਪੇਸ ਡਿਫੈਂਸ ਫੋਰਸਿਜ਼ ਸੈਂਟਰਲ ਰਿਸਰਚ ਇੰਸਟੀਚਿਊਟ’ ਦੀ ਪ੍ਰਬੰਧਕੀ ਇਮਾਰਤ ਵਿਚ ਲੱਗੀ, ਜਿਸ ਨੇ ਇਮਾਰਤ ਦੀਆਂ ਉਪਰਲੀਆਂ ਤਿੰਨ ਮੰਜ਼ਿਲਾਂ ਨੂੰ ਤੇਜ਼ੀ ਨਾਲ ਆਪਣੀ ਲਪੇਟ ਵਿਚ ਲੈ ਲਿਆ। ਇਸ ਤੋਂ ਬਾਅਦ ਇਮਾਰਤ ‘ਚ ਰਹਿਣ ਵਾਲੇ ਲੋਕਾਂ ਨੇ ਖਿੜਕੀਆਂ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਛੱਤ ਡਿੱਗਣੀ ਸ਼ੁਰੂ ਹੋ ਗਈ।
ਇਹ ਸੰਸਥਾ ਰੂਸੀ ਰੱਖਿਆ ਮੰਤਰਾਲੇ ਦੇ ਅਧੀਨ ਚਲਾਈ ਜਾਂਦੀ ਹੈ। ਖੇਤਰੀ ਫੌਜੀ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਬਹੁਤ ਪੁਰਾਣੀ ਤਾਰਾਂ ਤੋਂ ਅੱਗ ਲੱਗਣ ਦੇ ਕਾਰਨਾਂ ਵੱਲ ਇਸ਼ਾਰਾ ਕਰ ਰਹੀ ਹੈ। ਰੂਸੀ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਸੰਸਥਾਨ ਨਵੇਂ ਐਂਟੀ-ਏਅਰਕ੍ਰਾਫਟ ਪ੍ਰਣਾਲੀਆਂ ਨੂੰ ਵਿਕਸਤ ਕਰਨ ਸਮੇਤ ਹਵਾਈ ਅਤੇ ਪੁਲਾੜ ਰੱਖਿਆ ਨਾਲ ਸਬੰਧਤ ਖੋਜ ‘ਤੇ ਕੰਮ ਕਰਦਾ ਹੈ।