ਮੋਹਾਲੀ ਬਲਾਸਟ ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਡੀਜੀਪੀ ਵੀ.ਕੇ ਭਵਰਾ ਨੇ ਦੱਸਿਆ ਕਿ ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ ‘ਤੇ ਜਿਸ ਤਰ੍ਹਾਂ ਹਮਲਾ ਹੋਇਆ ਉਸ ‘ਚ ਚੌਥੇ ਦਿਨ ਕੇਸ ਨੂੰ ਟ੍ਰੇਸ ਕੀਤਾ ਗਿਆ ਹੈ।ਲਖਬੀਰ ਸਿੰਘ ਲੰਡਾ ਨੇ ਸਾਜ਼ਿਸ਼ ਰਚੀ ਸੀ ਜੋ ਕਿ 2017 ‘ਚ ਕੈਨੇਡਾ ਸ਼ਿਫਟ ਹੋ ਗਿਆ ਸੀ।ਉਹ ਰਿੰਦੇ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਅਤੇ ਉਨ੍ਹਾਂ ਨੇ ਮਿਲ ਕੇ ਇਹ ਕੰਮ ਕੀਤਾ।
ਦੱਸ ਦੇਈਏ ਕਿ ਨਿਸ਼ਾਨ ਸਿੰਘ ਲਖਬੀਰ ਸਿੰਘ ਦੇ ਸੰਪਰਕ ‘ਚ ਸੀ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਸ ਨੂੰ ਫਰੀਦਕੋਟ ਪੁਲਿਸ ਨੇ ਫੜਿਆ ਸੀ ਜਿਸ ‘ਚ ਇੱਕ ਹੋਰ ਚੜਤ ਸਿੰਘ ਵੀ ਸੰਪਰਕ ‘ਚ ਸੀ।ਨਿਸ਼ਾਨ ਸਿੰਘ ਨੇ ਸ਼ੈਲਟਰ ਦੇਣ ਦਾ ਕੰਮ ਕੀਤਾ ਜਿਸ ਨੇ ਕੰਵਰ ਬਾਠ ਅਤੇ ਬਲਜੀਤ ਕੌਰ ਦੇ ਘਰ ਠਹਿਰਾਇਆ ਸੀ।ਨਿਸ਼ਾਨ ਸਿੰਘ ਨੇ ਹੀ ਆਰਪੀਜੀ ਲਖਬੀਰ ਦੇ ਕਹਿਣ ‘ਤੇ ਇਨ੍ਹਾਂ ਦੋਵਾਂ ਨੂੰ ਦਿੱਤਾ ਸੀ।
ਨਿਸ਼ਾਨ ‘ਤੇ 14 ਤੋਂ 15 ਕੇਸ ਦਰਜ ਹਨ ਜੋ ਕਿ ਜ਼ਮਾਨਤ ‘ਤੇ ਸੀ।ਬਲਜਿੰਦਰ ਸਿੰਘ ਰੇਮਬੋ ਨੇ ਏਕੇ47 ਚੜਤ ਸਿੰਘ ਨੂੰ ਦਿੱਤੀ ਸੀ।ਇਹ ਸਾਰੇ ਤਰਨਤਾਰਨ ਦੇ ਰਹਿਣ ਵਾਲੇ ਹਨ ਜਿਸ ‘ਚ ਕਰੀਬ 15 ਦਿਨ ਜਿਨ੍ਹਾਂ ਨੇ ਆਰਪੀਜੀ ਅਤੇ ਏਕੇ47 ਦੇ ਨਾਲ ਅੰਮ੍ਰਿਤਸਰ ਤੋਂ ਚੱਲ ਕੇ 9 ਮਈ ਨੂੰ ਇਥੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਜਗਦੀਪ ਕੰਗ ਮੋਹਾਲੀ ‘ਚ ਇਨ੍ਹਾਂ ਦਾ ਸੰਪਰਕ ਸੀ ਜੋ ਮੋਹਾਲੀ ਰਹਿੰਦਾ ਹੈ ਅਤੇ ਉਸਨੇ ਲੋਕਲ ਇਨ੍ਹਾਂ ਦੇ ਲਈ ਰਹਿਣ ਅਤੇ ਰੇਕੀ ਦਾ ਕੰਮ ਜਗਦੀਪ ਕੰਗ ਅਤੇ ਚੜਤ ਸਿੰਘ ਨੇ ਇਕੱਠੇ ਦਿਨ ਅਤੇ ਰਾਤ ਦੀ ਰੇਕੀ ਕੀਤੀ ਸੀ।ਜਿਸ ਤੋਂ ਬਾਅਦ ਚੜਤ ਸਿੰਘ ਅਤੇ 2 ਹੋਰ ਇਨ੍ਹਾਂ ਦੇ ਸਾਥੀਆਂ ਨੇ ਅੰਜ਼ਾਮ ਦਿੱਤਾ।6 ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਿਸ ‘ਚ ਨਿਸ਼ਾਨ ਸਿੰਘ ਪਹਿਲਾਂ ਹੀ ਗ੍ਰਿਫਤਾਰ ਹੈ ਜਿਸਦੇ ਬਾਅਦ ਹੁਣ ਬਲਜਿੰਦਰ ਰੇਮਬੋ,ਕੰਵਰ ਬਾਠ, ਬਲਜੀਤ ਕੌਰ,ਅਮਨਦੀਪ ਸੋਨੂੰ, ਜਗਦੀਪ ਕੰਗ ਨੂੰ ਗ੍ਰਿਫਤਾਰ ਕੀਤਾਗਿਆ ਹੈ।