ਕਿਸਾਨੀ ਅੰਦੋਲਨ ‘ਚ ਕਿਸਾਨਾਂ ਦੇ ਸਾਥ ਦੇਣ ‘ਤੇ ਗੋਲਡਨ ਹੱਟ ਢਾਬਾ ਜਦੋਂ ਕਿਸਾਨਾਂ ਲਈ ਖੋਲ ਦਿੱਤਾ ਤਾਂ ਹਰਿਆਣਾ ਸਰਕਾਰ ਵਲੋਂ ਗੋਲਡਨ ਹੱਟ ਬੰਦ ਕਰਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ।ਪਰ ਰਾਮ ਸਿੰਘ ਟੱਸ ਤੋਂ ਮੱਸ ਨਾਲ ਹੋਇਆ ਅਤੇ ਕਿਸਾਨਾਂ ਦੀ ਸੇਵਾ ‘ਚ ਜੁਟਿਆ ਰਿਹਾ।ਜਿਸ ਤੋਂ ਬਾਅਦ ਹੁਣ ਰਾਮ ਸਿੰਘ ਰਾਣਾ ਨੂੰ ਵੱਖ-ਵੱਖ ਥਾਵਾਂ ‘ਤੇ ਸਨਮਾਨਿਤ ਕੀਤਾ ਜਾ ਰਿਹਾ ਹੈ।ਇਸ ਦੇ ਤਹਿਤ ਗੁਰਦਾਸਪੁਰ ਦੇ ਪਿੰਡ ਘੋਤ ਪੋਖਰ ‘ਚ ਸੱਦ ਕੇ 6 ਲੱਖ ਰੁਪਏ ਨਕਦ ਦੇ ਕੇ ਸਨਮਾਨ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਗੋਲਡਨ ਹੱਟ ਢਾਬਾ ਦੇ ਮਾਲਕ ਰਾਮ ਸਿੰਘ ਨੇ ਕਿਹਾ ਕਿ ਮੈਂ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹਾਂ।ਜਦੋਂ ਮੈਂ ਕਿਸਾਨਾਂ ਦਾ ਸਾਥ ਦਿੱਤਾ ਸੀ ਤਾਂ ਮੇਰੇ ‘ਤੇ ਤਸ਼ੱਦਦ ਵੀ ਕੀਤੇ ਗਏ ਸਨ।ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ।ਇਹ ਕਿਸਾਨੀ ਅੰਦੋਲਨ 8 ਮਹੀਨੇ ਤਾਂ ਕੀ 8 ਸਾਲਾਂ ਤੱਕ ਵੀ ਜਾਰੀ ਰੱਖਣਾ ਪਿਆ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ।