ਮਹਾਰਾਸ਼ਟਰ ਦੇ ਬੁਲਢਾਨਾ ‘ਚ ਦੋ ਨਿੱਜੀ ਬੱਸਾਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਦੋ ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 2.30 ਵਜੇ ਮਲਕਪੁਰ ਕਸਬੇ ਦੇ ਫਲਾਈਓਵਰ ‘ਤੇ ਵਾਪਰਿਆ।
ਅਧਿਕਾਰੀਆਂ ਮੁਤਾਬਕ ਇਨ੍ਹਾਂ ‘ਚੋਂ ਇਕ ਬੱਸ ਅਮਰਨਾਥ ਯਾਤਰਾ ਤੋਂ ਹਿੰਗੋਲੀ ਪਰਤ ਰਹੀ ਸੀ। ਜਦੋਂਕਿ ਦੂਜੀ ਬੱਸ ਨਾਸਿਕ ਵੱਲ ਜਾ ਰਹੀ ਸੀ।
ਟਰੱਕ ਨੂੰ ਓਵਰਟੇਕ ਕਰਨ ਕਾਰਨ ਹੋਇਆ ਹਾਦਸਾ
ਨਾਸਿਕ ਵੱਲ ਜਾ ਰਹੀ ਬੱਸ ਨੇ ਇੱਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਬੱਸ ਨਾਲ ਉਸ ਦੀ ਟੱਕਰ ਹੋ ਗਈ।
ਹਾਦਸੇ ਤੋਂ ਬਾਅਦ ਜ਼ਿਲੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਕੁਝ ਸਮੇਂ ਲਈ ਫਲਾਈਓਵਰ ’ਤੇ ਆਵਾਜਾਈ ਵੀ ਬੰਦ ਰਹੀ।
1 ਜੁਲਾਈ ਦੀ ਦੇਰ ਰਾਤ ਬੁਲਢਾਣਾ ‘ਚ ਬੱਸ ਹਾਦਸਾਗ੍ਰਸਤ ਹੋ ਗਈ ਸੀ। ਨਾਗਪੁਰ ਤੋਂ ਪੁਣੇ ਜਾ ਰਹੀ ਬੱਸ ਖੰਭੇ ਨਾਲ ਟਕਰਾ ਗਈ, ਡਿਵਾਈਡਰ ‘ਤੇ ਚੜ੍ਹ ਕੇ ਪਲਟ ਗਈ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਬੱਸ ‘ਚ 33 ਲੋਕ ਸਵਾਰ ਸਨ, ਜਿਨ੍ਹਾਂ ‘ਚ 25 ਦੀ ਸੜ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ।
ਬੱਸ ਦੇ ਸ਼ੀਸ਼ੇ ਤੋੜ ਕੇ 8 ਲੋਕਾਂ ਨੇ ਬਚਾਈ ਜਾਨ। ਇਹ ਹਾਦਸਾ ਬੁਲਢਾਨਾ ਜ਼ਿਲੇ ਦੇ ਸਿੰਦਖੇੜਾਰਾਜ ਦੇ ਪਿੰਡ ਪਿੰਪਲਖੁਟਾ ਨੇੜੇ ਸਮ੍ਰਿੱਧੀ ਮਹਾਮਾਰਗ ਐਕਸਪ੍ਰੈੱਸ ਵੇਅ ‘ਤੇ ਵਾਪਰਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h