ਅੰਮ੍ਰਿਤਸਰ ਦੀ ਸਿਆਸਤ ਦੇ ਬਾਬਾ ਬੋਹੜ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਦਾ ਲੰਬੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਹੈ। ਰਘੂਨੰਦਨ ਲਾਲ ਭਾਟੀਆ 100 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ।
ਕੇਰਲ ਅਤੇ ਬਿਹਾਰ ਤੋਂ ਸਾਬਕਾ ਰਾਜਪਾਲ ਰਘੂਨੰਦਨ ਲਾਲ ਭਾਟੀਆ ਅੰਮ੍ਰਿਤਸਰ ‘ਚ 6 ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੇ ਦਿਹਾਂਤ ਨਾਲ ਕਾਂਗਰਸ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ।
23 ਜੂਨ, 2004 ਤੋਂ 10 ਜੁਲਾਈ, 2008 ਤੱਕ ਉਹ ਕੇਰਲ ਅਤੇ 10 ਜੁਲਾਈ, 2008 ਤੋਂ ਲੈ ਕੇ 28 ਜੂਨ, 2009 ਤੱਕ ਬਿਹਾਰ ਦੇ ਰਾਜਪਾਲ ਰਹੇ ਸਨ। ਭਾਟੀਆ ਸਾਲ 1992 ‘ਚ ਪੀ. ਵੀ. ਨਰਿਸਮ੍ਹਾ ਦੀ ਸਰਕਾਰ ‘ਚ ਵਿਦੇਸ਼ ਰਾਜ ਮੰਤਰੀ ਰਹੇ। ਸਿਆਸਤ ‘ਚ ਭਾਟੀਆ ਆਪਣੀ ਸਾਫ-ਸੁਥਰੇ ਅਕਸ ਲਈ ਜਾਣੇ ਜਾਂਦੇ ਸਨ।