ਸੋਮਵਾਰ, ਅਪ੍ਰੈਲ 6, 2026 04:26 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

6 ਪੋਹ 21 ਦਸੰਬਰ: ਕਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਅਤੇ ਪਰਿਵਾਰ ਵਿਛੋੜਾ

by Gurjeet Kaur
ਦਸੰਬਰ 20, 2023
in ਧਰਮ
0

…..ਉਸ ਮੁਲਕ ਏ ਵਤਨ ਕੀ ਖ਼ਿਦਮਤ ਮੇਂ

ਕਹੀਂ ਬਾਪ ਦੀਆ ਕਹੀਂ ਲਾਲ ਦੀਏ…..

1699 ਦੀ ਵਿਸਾਖੀ, ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤ ਅਤੇ ਕੇਸਗੜ੍ਹ ਦੇ ਖੁੱਲ੍ਹੇ ਮੈਦਾਨ ਅੰਦਰ ਪੰਜਾਂ ਮਰਜੀਵੜਿਆਂ ਨੂੰ ਨਵੀਂ ਪਹਿਚਾਣ ਦਿੰਦਿਆਂ ਆਪਣੇ ਪਿਆਰੇ ਬਣਾਇਆ ਤਾਂ ਕਿਸੇ ਨੂੰ ਇਹ ਇਲਮ ਵੀ ਨਹੀਂ ਸੀ ਕਿ ਅਨੰਦਾਂ ਦੀ ਇਹ ਪੁਰੀ ਤਦ ਤੋਂ ਹੀ ਪ੍ਰੇਮ ਦੀ ਇਕ ਨਵੀ ਅਜਮਾਇਸ਼ ਲਈ ਤਿਆਰ ਹੋ ਰਹੀ ਸੀ ।

ਦਸ਼ਮੇਸ਼ ਪਿਤਾ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿੱਚ ਖਾਲਸਾ ਤਿਆਰ ਕਰਦਿਆਂ ਸਮੇਂ ਦੇ ਹੁਕਮਰਾਨ ਔਰੰਗਜ਼ੇਬ ਦੇ ਸਨਮੁੱਖ ਜ਼ਬਰ ਬਨਾਮ ਸਬਰ ਦੀ ਨਵੀਂ ਪਰਿਭਾਸ਼ਾ ਪੇਸ਼ ਕੀਤੀ । ਜਾਤ-ਪਾਤ ਦੇ ਭਰਮ ਭੇਦ ਮਿਟਾ ਇੱਕੋ ਬਾਟੇ ਵਿੱਚ ਗੁਰੂ ਦੇ ਪ੍ਰੇਮ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦਿੱਤੀ । ਆਪ ਗੁਰ-ਚੇਲਾ ਬਣ ਖੰਡੇ ਦੀ ਪਾਹੁਲ ਵੀ ਪ੍ਰਾਪਤ ਕੀਤੀ ਅਤੇ ਫ਼ਿਰ ਪਰਿਵਾਰ ਨੂੰ ਵੀ ਇਸੇ ਰਾਹ ਦੇ ਰਾਹਗੀਰ ਬਣਾਇਆ ।

ਸ੍ਰੀ ਅਨੰਦਪੁਰ ਦੀ ਪਾਵਨ ਨਗਰੀ ਖਾਲਸਾਈ ਖੇੜੇ ਦੇ ਨਿੱਤ ਨਵੇਂ ਪੈਗਾਮ ਨੂੰ ਪ੍ਰਸਾਰਨ ਲੱਗੀ । ਪੰਜ ਕਕਾਰੀ ਖਾਲਸਾ, ਤੇਗਾਂ, ਢਾਲਾਂ, ਕਿਰਪਾਨ ਦਾ ਸੰਗ ਕਰਨ ਲੱਗਾ । ਰਣਜੀਤ ਨਗਾਰੇ ਦੀ ਚੋਟ ਪਹਾੜਾਂ ਵਿਚ ਗੂੰਜ ਪੈਂਦੀ ਤਾਂ ਜ਼ਾਲਮ ਹਕੂਮਤ ਦੇ ਥੰਮ ਥਿੜਕ ਜਾਂਦੇ । ਖਾਲਸਾ ਅਨੰਦਪੁਰ ਨੂੰ ਵਹੀਰਾਂ ਘੱਤਣ ਲੱਗਾ । ਤੇ ਆਖਰ ਇਸ ਸਭ ਨੂੰ ਨਾ ਬਰਦਾਸ਼ਤ ਕਰਦਿਆਂ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਕਈ ਨਿੱਕੀਆਂ ਮੋਟੀਆਂ ਜੰਗਾਂ ਤੋਂ ਬਾਦ ਆਪਣੇ ਜਰਨੈਲਾਂ ਨੂੰ ਇਸ ਖਾਲਸਈ ਤਾਕਤ ਨੂੰ ਰੋਕਣ ਦਾ ਸਖਤ ਫੁਰਮਾਨ ਜਾਰੀ ਕਰ ਦਿੱਤਾ ।

 

 

ਪੁਰੀ ਅਨੰਦ ਦੀ ਚੁਫੇਰਿਓਂ ਘਿਰ ਗਈ । ਕਈ ਮਹੀਨੇ ਜੰਗ ਦਾ ਚਲਣ ਚਲਦਾ ਰਿਹਾ । ਰਸਦ ਪਾਣੀ ਖਤਮ ਹੋਣ ਲੱਗਾ । ਸਿੰਘ ਗੁਰੂ ਦੇ ਪ੍ਰੇਮ ਵਿੱਚ ਜੂਝਦੇ ਗਏ । ਤੇ ਆਖਰ 20 ਦਸੰਬਰ 1704 ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ । ਦਸ਼ਮੇਸ਼ ਪਿਤਾ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿੱਛੜ ਗਿਆ । ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਕਹਿਰ ਦੀ ਸਰਦੀ ਵਿੱਚ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਅਣਡਿੱਠੇ ਪੈਂਡਿਆਂ ਦੇ ਰਾਹੀ ਬਣ ਗਏ । ਦੁਸ਼ਮਣ ਦਲਾਂ ਦੀ ਮਾਰੋ ਮਾਰ ਕਰਦੀ ਆ ਰਹੀ ਫ਼ੌਜ ਸਿੰਘਾਂ ਦੇ ਹੌਸਲੇ ਨੂੰ ਪਸਤ ਨਾ ਕਰ ਸਕੀ । ਸ੍ਰੀ ਦਸਮੇਸ਼ ਆਪਣੇ ਦੋਹਾਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਪੰਜਾਂ ਪਿਆਰਿਆਂ ਅਤੇ ਕੁਝ ਸਿੰਘਾਂ ਨਾਲ ਜ਼ੁਲਮ ਦੀ ਹਨ੍ਹੇਰੀ ਨੂੰ ਠੱਲ੍ਹ ਪਾਉਣ ਲਈ ਨਵੇਂ ਸਵੇਰੇ ਲਈ ਅਗਾਂਹ ਵੱਧਦੇ ਗਏ । ਆਖ਼ਰ ਗੁਰੂ ਸਾਹਿਬ ਨੇ ਅਕਾਲ ਦੀ ਰਜ਼ਾ ਵਿੱਚ, ਸਰਸਾ ਦੇ ਕੰਢੇ, ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਅਤੇ ਆਸਾ ਦੀ ਵਾਰ ਦਾ ਗਾਇਨ ਕੀਤਾ । ਅਤੇ ਅਗਲੇ ਪਿੜ੍ਹ ਦੀ ਤਿਆਰੀ ਬੰਨੀ ।

 

Tags: December 21Fort Sri Anandpur SahibGuru Gobind Singh Jipro punjab tvsafar e shadhatsikh guru
Share289Tweet181Share72

Related Posts

13 ਅਪ੍ਰੈਲ ਨੂੰ ‘ਬੇਅਦਬੀ’ ਕਾਨੂੰਨ ਵਿੱਚ ਸੋਧ ਕਰਾਂਗੇ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ: CM ਭਗਵੰਤ ਮਾਨ

ਮਾਰਚ 29, 2026

ਯੁਵਰਾਜ ਅਤੇ ਹਾਰਦਿਕ ਦੀਆਂ AI ਤਸਵੀਰਾਂ ਵਾਇਰਲ, ਹਰਿਮੰਦਰ ਸਾਹਿਬ ਦੀ ਸ਼ਾਨ ‘ਤੇ ਖੜ੍ਹਾ ਵਿਵਾਦ

ਮਾਰਚ 21, 2026

ਇਸ ਤਾਰੀਕ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਮਾਰਚ 18, 2026

SGPC ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਇੱਕ-ਇੱਕ ਲੱਖ ਰੁਪਏ ਨਾਲ ਕਰੇਗੀ ਸਨਮਾਨ

ਮਾਰਚ 7, 2026

ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਮਾਰਚ 7, 2026

SGPC ‘ਚ ਵੱਧ ਰਹੇ ਭ੍ਰਿਸ਼ਟਾਚਾਰ ਪਿੱਛੇ ਬਾਦਲ ਪਰਿਵਾਰ ਹੈ – ਗਿਆਨੀ ਰਘਬੀਰ ਸਿੰਘ

ਫਰਵਰੀ 18, 2026
Load More

Recent News

Grasp (Your) Tower Rush in 5 Minutes A Day

ਅਪ੍ਰੈਲ 5, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ PRTC ਦੀਆਂ 100 ਨਵੀਆਂ ਬੱਸਾਂ ਨੂੰ ਦਿਖਾਉਣਗੇ ਹਰੀ ਝੰਡੀ

ਅਪ੍ਰੈਲ 5, 2026

ਪੰਜਾਬ ਵਿੱਚ ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਬਾਈਕ ਨੂੰ ਮਾਰੀ ਟੱਕਰ, SGPC ਕਰਮਚਾਰੀ ਦੀ ਮੌਕੇ ‘ਤੇ ਹੀ ਮੌਤ

ਅਪ੍ਰੈਲ 5, 2026

ਇਸ ਵਿਅਕਤੀ ਨੇ ਸਾਬਕਾ ਵਿਧਾਇਕ ਦਾ ਨਾਮ ਲੈ ਕੇ ਕੀਤੀ ਖੁਦਕੁਸ਼ੀ, ਵੀਡੀਓ ‘ਚ ਲਗਾਏ ਗੰਭੀਰ ਦੋਸ਼

ਅਪ੍ਰੈਲ 5, 2026

10000 ਰੁਪਏ ਰਿਸ਼ਵਤ ਲੈਂਦਾ ਲੁਧਿਆਣਾ ਅਦਾਲਤ ਦਾ ਨਾਇਬ ਕੋਰਟ ਵਿਜੀਲੈਂਸ ਨੇ ਕੀਤਾ ਕਾਬੂ

ਅਪ੍ਰੈਲ 5, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.