Chandigarh News: ਚੰਡੀਗੜ੍ਹ ਵਿੱਚ, ਅੱਜ ਮੰਗਲਵਾਰ ਨੂੰ CTU ਵਿੱਚ 60 ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੁਆਰਾ ਮੰਗਲਵਾਰ ਨੂੰ ਖਰੀਦੀਆਂ ਗਈਆਂ 60 ਨਵੀਆਂ ਬੱਸਾਂ ਸੜਕਾਂ ‘ਤੇ ਆਉਣ ਲਈ ਤਿਆਰ ਹਨ।
ਜਾਣਕਾਰੀ ਮੁਤਾਬਿਕ ਇਨ੍ਹਾਂ ਬੱਸਾਂ ਦੇ ਚੱਲਣ ਨਾਲ ਆਮ ਜਨਤਾ ਕਾਫੀ ਫਾਇਦਾ ਹੋਵੇਗਾ। ਸੀਟੀਯੂ ਨੇ ਇਹ ਨਵੀਆਂ ਏਸੀ ਬੱਸਾਂ ਖਾਸ ਕਰਕੇ ਲੰਬੇ ਰੂਟਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀਆਂ ਹਨ। ਇਹ ਬੱਸਾਂ ਚੰਡੀਗੜ੍ਹ ਤੋਂ ਕਈ ਪ੍ਰਸਿੱਧ ਸਥਾਨਾਂ ਦੇ ਨਾਲ-ਨਾਲ ਕਈ ਹੋਰ ਨਵੇਂ ਰੂਟਾਂ ‘ਤੇ ਚੱਲਣਗੀਆਂ।
ਅਧਿਕਾਰੀਆਂ ਅਨੁਸਾਰ, ਇਹ ਬੱਸਾਂ ਯਾਤਰੀਆਂ ਨੂੰ ਵਧੇਰੇ ਆਰਾਮ ਅਤੇ ਸਹੂਲਤਾਂ ਪ੍ਰਦਾਨ ਕਰਨਗੀਆਂ। ਇਨ੍ਹਾਂ ਬੱਸਾਂ ਵਿੱਚ ਆਧੁਨਿਕ ਏਸੀ ਸਿਸਟਮ, ਆਰਾਮਦਾਇਕ ਸੀਟਾਂ ਅਤੇ ਮੋਬਾਈਲ ਚਾਰਜਿੰਗ ਪੋਰਟ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ, ਹਰ ਬੱਸ ਵਿੱਚ GPS ਟਰੈਕਿੰਗ ਸਿਸਟਮ ਵੀ ਲਗਾਇਆ ਗਿਆ ਹੈ, ਜਿਸ ਰਾਹੀਂ ਯਾਤਰੀਆਂ ਨੂੰ ਬੱਸਾਂ ਦੀ ਸਥਿਤੀ ਬਾਰੇ ਅਸਲ-ਸਮੇਂ ਦੀ ਜਾਣਕਾਰੀ ਮਿਲੇਗੀ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੰਗਲਵਾਰ ਨੂੰ ਆਈਐਸਬੀਟੀ-17 ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ 60 ਬੱਸਾਂ 31 ਰੂਟਾਂ ‘ਤੇ ਚੱਲਣਗੀਆਂ। ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਨਵੀਆਂ ਹਨ ਅਤੇ ਕੁਝ ਪੁਰਾਣੇ ਰੂਟਾਂ ‘ਤੇ ਬੱਸਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਨ੍ਹਾਂ ਰੂਟਾਂ ‘ਤੇ ਟ੍ਰਾਇਲ ਰਨ ਸਫਲ ਰਿਹਾ ਹੈ।