ਕੋਰੋਨਾ ਕਾਲ ਨੇ ਹਜ਼ਾਰਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ।ਕਈ ਲੋਕਾਂ ਦੀਆਂ ਨੌਕਰੀਆਂ ਖੁੰਝ ਗਈਆਂ।ਜਿਸ ਕਾਰਨ ਕਈ ਲੋਕਾਂ ਨੇ ਨਿਰਾਸ਼ ਹੋ ਕੇ ਕਈ ਗਲਤ ਰਾਹ ਅਪਣਾਏ ਜਾਂ ਕਈਆਂ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾ ਲਿਆ।ਪਰ ਇਸ ਦੌਰਾਨ ਕਈ ਇਹੋ ਜਿਹੇ ਨੀਰਸ ਲੋਕਾਂ ਲਈ ਪ੍ਰੇਰਣਾ ਵੀ ਬਣੇ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੀ ਹੀ ਬੀਬੀ ਨਾਲ ਜੋ ਕਿ ਕੋਰੋਨਾ ਕਾਲ ਦੁੱਧ ਵੇਚ ਕੇ ਹੀ ਕਰੋੜਪਤੀ ਬਣ ਗਈ।
ਜ਼ਿਕਰਯੋਗ ਹੈ ਕਿ ਗੁਜਰਾਤ ਦੇ ਬਨਾਸਕਾਂਠਾ ਦੀ 62 ਸਾਲਾ ਬੀਬੀ ਹੋਰਨਾਂ ਬੀਬੀਆਂ ਲਈ ਪ੍ਰੇਰਣਾ ਬਣ ਗਈ ਹੈ।ਇਸ ਬੀਬੀ ਦਾ ਨਾਂ ਹੈ ਨਵਲਬੇਨ ਦਲਸੰਗਭਾਈ ਚੌਧਰੀ।ਹਾਲ ਹੀ ‘ਚ ਨਵਲਬੇਨ ਨੇ ਇੱਕ ਅਜਿਹਾ ਮੁਕਾਮ ਹਾਸਲ ਕੀਤਾ ਜਿਸ ‘ਚ ਲੋਕਾਂ ਦਾ ਮੰਨਣਾ ਹੈ ਕਿ ਇਹ ਸੰਭਵ ਨਹੀਂ ਹੋ ਸਕਦਾ।ਉਨਾਂ੍ਹ ਨੇ ਕੋਰੋਨਾ ਕਾਲ ‘ਚ ਦੁੱਧ ਵੇਚ ਕੇ ਹੈਰਾਨ ਕਰਨ ਵਾਲੀ ਮੋਟੀ ਕਮਾਈ ਕੀਤੀ ਹੈ।
ਬਨਾਸਕਾਂਠਾ ਦੀ 62 ਸਾਲਾ ਨਵਲਬੇਨ ਨੂੰ ਸ਼ੁਰੂ ਤੋਂ ਹੀ ਮੱਝਾਂ-ਗਾਵਾਂ ਪਾਲਣ ਦਾ ਸ਼ੌਂਕ ਰਿਹਾ ਹੈ।ਜਦੋਂ ਕੋਰੋਨਾ ਕਾਲ ‘ਚ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ ਤਾਂ ਨਵਲਬੇਨ ਨੇ ਢੇਰੀ ਨਹੀਂ ਢਾਹੀ ਉਨਾਂ੍ਹ ਦਾ ਇਹ ਸ਼ੌਂਕ ਉਨਾਂ੍ਹ ਦੀ ਕਿਸਮਤ ਚਮਕਾਉਣ ਦਾ ਰਾਹ ਬਣ ਗਿਆ ਅਤੇ ਦੂਜਿਆਂ ਲਈ ਉਦਾਹਰਨ ਕਾਇਮ ਕੀਤੀ।ਉਨਾਂ੍ਹ ਨੇ ਕੋਰੋਨਾ ਕਾਲ ‘ਚ ਦੁੱਧ ਵੇਚ ਕੇ ਹੈਰਾਨ ਕਰ ਦੇਣ ਵਾਲੀ ਕਮਾਈ ਕੀਤੀ।ਦੱਸਣਯੋਗ ਹੈ ਕਿ ਨਵਲਬੇਨ ਨੇ 2020 ‘ਚ 1.10 ਕਰੋੜ ਰੁਪਏ ਦਾ ਦੁੱਧ ਵੇਚਿਆ ਜੋ ਕਿ ਇੱਕ ਹੈਰਾਨੀਜਨਕ ਗੱਲ ਹੈ।