ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੂਡ ਸਵਿੰਗ, ਸਰੀਰ ਵਿੱਚ ਦਰਦ, ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ, ਲੱਤਾਂ ਵਿੱਚ ਅਕੜਾਅ, ਸਿਰ ਦਰਦ, ਮੂੰਹ ਸੁੱਕਣਾ ਆਦਿ। ਪਰ ਇਸ ਔਖੀ ਸਥਿਤੀ ਵਿੱਚ ਇੱਕ ਔਰਤ ਨੇ ਆਪਣਾ ਭਾਰ ਘਟਾਇਆ ਹੈ। ਦਰਅਸਲ, ਜਦੋਂ ਔਰਤ ਨੇ ਆਪਣੀ ਫਿਟਨੈੱਸ ਯਾਤਰਾ ਸ਼ੁਰੂ ਕੀਤੀ ਉਸ ਦੌਰਾਨ ਉਹ ਗਰਭਵਤੀ ਸੀ। ਇਸ ਔਰਤ ਨੇ ਗਰਭ ਅਵਸਥਾ ਦੌਰਾਨ ਲਗਭਗ 63 ਕਿਲੋ ਭਾਰ ਘਟਾਇਆ ਹੈ।
ਗਰਭਵਤੀ ਹੋਣ ਦੇ ਬਾਵਜੂਦ 63 ਕਿਲੋ ਭਾਰ ਘਟਾਉਣ ਵਾਲੀ ਔਰਤ ਦਾ ਨਾਂ ਟੈਨਿਸ ਹੇਮਿੰਗ ਹੈ, ਜੋ ਇੰਗਲੈਂਡ ਦੇ ਮੇਡਸਟੋਨ ਦੀ ਰਹਿਣ ਵਾਲੀ ਹੈ। ਜਦੋਂ ਉਹ 19 ਸਾਲ ਦੀ ਸੀ ਤਾਂ ਉਸਦਾ ਭਾਰ 133 ਕਿਲੋ ਦੇ ਕਰੀਬ ਸੀ। ਉਸ ਦੇ ਇੰਨੇ ਭਾਰ ਦਾ ਕਾਰਨ ਗਲਤ ਖਾਣ-ਪੀਣ ਦੀਆਂ ਆਦਤਾਂ, ਨਿੱਜੀ ਸਮੱਸਿਆਵਾਂ ਸਨ, ਜਿਸ ਕਾਰਨ ਉਹ ਬਹੁਤ ਜ਼ਿਆਦਾ ਖਾਂਦੀ ਸੀ।
ਟੈਨਿਸ ਹੇਮਿੰਗ ਦੇ ਅਨੁਸਾਰ, ਨਿੱਜੀ ਸਮੱਸਿਆਵਾਂ ਦੇ ਕਾਰਨ, ਉਹ ਕਮਰੇ ਵਿੱਚ ਇਕੱਲੀ ਰਹਿੰਦੀ ਸੀ ਅਤੇ ਉਸ ਸਮੇਂ ਭੋਜਨ ਹੀ ਉਸਦਾ ਇੱਕੋ ਇੱਕ ਸਹਾਰਾ ਸੀ। ਉਹ ਦਿਨ ਭਰ ਕੇਕ, ਚਾਕਲੇਟ ਅਤੇ ਆਈਸਕ੍ਰੀਮ ਖਾਂਦੀ ਸੀ। ਉਸ ਨੂੰ ਕੈਡਬਰੀ ਦੀ ਚਾਕਲੇਟ ਸਭ ਤੋਂ ਵੱਧ ਪਸੰਧ ਸੀ ਕਿਉਂਕਿ ਉਸ ਚਾਕਲੇਟ ਦੀ ਬੈਂਗਨੀ ਰੰਗ ਦੀ ਪੈਕਿੰਗ ਉਸ ਨੂੰ ਆਪਣੇ ਇੱਕ ਦੋਸਤ ਦੀ ਯਾਦ ਦਿਵਾਉਂਦੀ ਸੀ।
ਇੱਕ ਇੰਟਰਵਿਊ ਦੌਰਾਨ ਟੈਨਿਸ ਹੇਮਿੰਗ ਨੇ ਦੱਸਿਆ ਕਿ ਉਹ ਚਾਕਲੇਟਾਂ ਦੇ ਪੈਕੇਟ ਖਰੀਦਦੀ ਸੀ, ਜਿਸ ਵਿੱਚ 6 ਚਾਕਲੇਟਾਂ ਹੁੰਦੀਆਂ ਸਨ। ਉਹ ਇੱਕ ਵਾਰ ਵਿੱਚ ਪੂਰਾ 1 ਪੈਕੇਟ ਖਾ ਜਾਂਦੀ ਸੀ। ਇਸ ਤੋਂ ਬਾਅਦ ਉਹ ਇਕ ਵਾਰ ਵਿਚ ਪੂਰਾ ਕੇਕ ਖਾ ਜਾਂਦੀ ਸੀ। ਉਸ ਦੀ ਇਸ ਆਦਤ ਕਾਰਨ ਪਰਿਵਾਰ ਵਾਲੇ ਵੀ ਪਰੇਸ਼ਾਨ ਸਨ ਕਿਉਂਕਿ ਉਸ ਦਾ ਭਾਰ ਕਾਫੀ ਵੱਧ ਗਿਆ ਸੀ।
ਇਸ ਹਾਦਸੇ ਤੋਂ ਬਾਅਦ ਜ਼ਿੰਦਗੀ ਬਦਲ ਗਈ
ਟੈਨਿਸ ਹੇਮਿੰਗ ਨੇ ਇੰਟਰਵਿਊ ਦੌਰਾਨ ਦੱਸਿਆ, ਮੈਂ ਹੁਣ 36 ਸਾਲਾਂ ਦੀ ਹਾਂ। ਵਿਆਹ ਤੋਂ ਬਾਅਦ ਵਧੇ ਹੋਏ ਵਜ਼ਨ ਕਾਰਨ ਬੱਚੇ ਨੂੰ ਜਨਮ ਦੇਣਾ ਹੋਰ ਵੀ ਮੁਸ਼ਕਲ ਹੋ ਰਿਹਾ ਸੀ ਪਰ ਮੇਰੀ ਬੇਟੀ ਦਾ ਜਨਮ ਫਰਵਰੀ 2016 ‘ਚ ਬਿਨਾਂ ਕਿਸੇ ਪਰੇਸ਼ਾਨੀ ਦੇ ਹੋਇਆ। ਵਿਆਹ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਸਾਊਥਐਂਡ ਘੁੰਮਣ ਗਈ। ਫਿਰ ਬੱਚਿਆਂ ਨੇ ਮੈਨੂੰ ਖਿਡੌਣੇ ਦੀ ਟਰੇਨ ‘ਤੇ ਬੈਠਣ ਲਈ ਜ਼ੋਰ ਪਾਇਆ। ਪਰ ਮੇਰਾ ਭਾਰ ਬਹੁਤ ਜ਼ਿਆਦਾ ਸੀ ਜਿਸ ਕਾਰਨ ਮੈਨੂੰ ਉਸ ਟਰੇਨ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਗਿਆ। ਉਸ ਦਿਨ ਤੋਂ ਹੀ ਮੈਂ ਭਾਰ ਘਟਾਉਣ ਦਾ ਸੋਚ ਲਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੈਨੂੰ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਵੀ ਹੋਣ ਲੱਗੀਆਂ ਸੀ। ਉਦਾਹਰਨ ਲਈ, ਏਨਰਜੀ ਦੀ ਕਮੀ, ਜੋੜਾਂ ਵਿੱਚ ਦਰਦ, ਥਕਾਵਟ ਆਦਿ। ਦੂਜੀ ਗਰਭ ਅਵਸਥਾ ਦੌਰਾਨ ਦੋ ਬੱਚੇ ਪੇਟ ਵਿੱਚ ਸਨ, ਮੈਂ ਭਾਰ ਘਟਾਉਣ ਦਾ ਫੈਸਲਾ ਕੀਤਾ ਅਤੇ ਮੈਂ ਲਗਭਗ 63 ਕਿਲੋ ਭਾਰ ਘਟਾ ਲਿਆ।