ਮਾਈਕ੍ਰੋਸਾਫਟ ਦੇ ਸੰਸਥਾਪਕ ਅਰਬਪਤੀ ਬਿਲ ਗੇਟਸ ਇਸ ਸਮੇਂ ਪੌਲਾ ਹਰਡ ਨਾਲ ਰਿਲੇਸ਼ਨਸ਼ਿਪ ਵਿੱਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਇੱਕ ਸਾਲ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।
ਦੱਸ ਦੇਈਏ ਜਿੱਥੇ ਬਿਲ ਗੇਟਸ ਦੀ ਉਮਰ 67 ਸਾਲ ਹੈ, ਉੱਥੇ ਪੌਲਾ 60 ਸਾਲ ਦੀ ਹੈ। ਇਸ ਤੋਂ ਇਲਾਵਾ ਪੌਲਾ ਓਰੇਕਲ ਕੰਪਨੀ ਦੇ ਮਰਹੂਮ ਸੀਈਓ ਮਾਰਕ ਹਰਡ ਦੀ ਪਤਨੀ ਵੀ ਹੈ। ਮਾਰਕ ਹਰਡ ਦਾ 2019 ਵਿੱਚ ਦਿਹਾਂਤ ਹੋਇਆ ਸੀ।
ਬਿਲ ਗੇਟਸ ਤੇ ਪੌਲਾ ਨੂੰ ਪਿਛਲੇ ਮਹੀਨੇ ਆਸਟ੍ਰੇਲੀਅਨ ਓਪਨ ਵਿੱਚ ਇਕੱਠੇ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਮਾਰਚ 2022 ਵਿੱਚ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਦੇ ਡਬਲਯੂਟੀਏ ਸੈਮੀਫਾਈਨਲ ਮੈਚ ਵਿੱਚ ਦੋਵਾਂ ਦੀ ਇਕੱਠੇ ਬੈਠਣ ਦੀ ਫੋਟੋ ਵੀ ਸਾਹਮਣੇ ਆਈ ਸੀ।
ਦੋਵਾਂ ਨੇ ਆਪਣੇ ਰਿਸ਼ਤੇ ਨੂੰ ਜ਼ਿਆਦਾਤਰ ਲੋਕਾਂ ਦੀ ਨਜ਼ਰ ਤੋਂ ਦੂਰ ਰੱਖਿਆ। ਹਾਲਾਂਕਿ, ਮੀਡੀਆ ਰਿਪੋਰਟਾਂ ਮੁਤਾਬਕ, ਪੌਲਾ ਪਿਛਲੇ ਮਹੀਨੇ ਬਿਲ ਗੇਟਸ ਦੇ ਨਾਲ ਸਿਡਨੀ ਗਈ ਸੀ, ਜਿੱਥੇ ਉਸਨੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ ਸੀ।
ਬਿਲ ਗੇਟਸ ਬਾਰੇ ਇਹ ਖ਼ਬਰ ਉਨ੍ਹਾਂ ਦੀ ਸਾਬਕਾ ਪਤਨੀ ਮਿਲਿੰਡਾ ਗੈਸਟ ਤੋਂ ਤਲਾਕ ਦੇ ਦੋ ਸਾਲ ਬਾਅਦ ਆਈ ਹੈ। ਬਿਲ ਗੇਟਸ ਤੇ ਮਿਲਿੰਦ ਨੇ ਵਿਆਹ ਦੇ 27 ਸਾਲ ਬਾਅਦ ਮਈ 2021 ਵਿੱਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਤੇ ਅਗਸਤ ‘ਚ ਦੋਵਾਂ ਦਾ ਤਲਾਕ ਹੋਇਆ।
ਦੱਸ ਦਈਏ ਕਿ ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਅਤੇ ਮੇਲਿੰਡਾ ਦੀ ਮੁਲਾਕਾਤ ਕੰਪਨੀ ‘ਚ ਹੀ ਹੋਈ ਸੀ। ਮੇਲਿੰਡਾ ਨੇ 1987 ਵਿੱਚ ਮਾਈਕ੍ਰੋਸਾਫਟ ਵਿੱਚ ਇੱਕ ਉਤਪਾਦ ਮੈਨੇਜਰ ਵਜੋਂ ਕੰਮ ਕੀਤਾ, ਜਦੋਂ ਦੋਵਾਂ ਦੀ ਮੁਲਾਕਾਤ ਹੋਈ।
ਕੁਝ ਸਾਲਾਂ ਤੱਕ ਡੇਟਿੰਗ ਕਰਨ ਤੋਂ ਬਾਅਦ, ਜੋੜੇ ਨੇ 1994 ਵਿੱਚ ਹਵਾਈ ਵਿੱਚ ਵਿਆਹ ਕਰਵਾ ਲਿਆ। ਬਿਲ ਅਤੇ ਮੇਲਿੰਡਾ ਦੇ ਤਿੰਨ ਬੱਚੇ ਹਨ।
ਬਿਲ ਗੇਟਸ ਕਈ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਉਸ ਕੋਲ ਪੋਰਸ਼ੇ ਟੇਕਨ ਇਲੈਕਟ੍ਰਿਕ ਕਾਰ (ਲਗਪਗ 1.3 ਕਰੋੜ ਰੁਪਏ), ਪੋਰਸ਼ 911, ਪੋਰਸ਼ 930 ਟਰਬੋ, ਪੋਰਸ਼ 959 ਸਪੋਰਟਸ ਕਾਰ ਸਮੇਤ ਕਈ ਲਗਜ਼ਰੀ ਕਾਰਾਂ ਹਨ। ਇਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ।
ਦੂਜੇ ਪਾਸੇ ਹੁਣ ਜੇਕਰ ਬਿਲ ਗੇਟਸ ਦੇ ਘਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਮਹਿਲ ਵਰਗੇ ਘਰ ਵਿੱਚ ਸਵਿਮਿੰਗ ਪੂਲ, ਗੁੰਬਦ ਦੇ ਆਕਾਰ ਦੀ ਵਿਸ਼ਾਲ ਲਾਇਬ੍ਰੇਰੀ ਸਮੇਤ ਹਰ ਸਹੂਲਤ ਮੌਜੂਦ ਹੈ।
ਗੇਟਸ ਦੀ ਲਾਇਬ੍ਰੇਰੀ ਵਿੱਚ ਲਿਓਨਾਰਡੋ ਦਾ ਵਿੰਚੀ ਦੀ ਇੱਕ ਹੱਥ-ਲਿਖਤ ਹੈ, ਜੋ ਉਸਨੇ 1994 ਵਿੱਚ ਇੱਕ ਨਿਲਾਮੀ ਵਿੱਚ ਖਰੀਦੀ ਸੀ। ਬਿਲ ਗੇਟਸ ਦੇ ਇਸ ਘਰ ਦੀ ਕੀਮਤ ਕਰੀਬ 800 ਕਰੋੜ ਹੈ।