ਕੈਬਨਿਟ ‘ਚ 7 ਨਵੇਂ ਚਿਹਰਿਆਂ ਦੀ ਹੋਵੇਗੀ ਐਂਟਰੀ।ਪੰਜਾਬ ਦੀ ਨਵੀਂ ਵਜ਼ਾਰਤ ‘ਚ ਨਵੇਂ ਚਿਹਰਿਆਂ ਦੀ ਸਹਿਮਤੀ ਬਣੀ ਹੈ।ਇਸ ‘ਤੇ ਹਾਈਕਮਾਨ ਨੇ ਫਾਈਨਲ ਮੋਹਰ ਲਾ ਦਿੱਤੀ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਮਿਲਣ ਲਈ ਸਮਾਂ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਨਵੀਂ ਵਜ਼ਾਰਤ ‘ਚ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਜਾਵੇਗੀ।ਇਨ੍ਹਾਂ ‘ਚ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ, ਰਾਣਾ ਸੋਢੀ ਦੀ ਛੁੱਟੀ ਕਰ ਦਿੱਤੀ ਗਈ ਹੈ।ਨਵੇਂ ਚਿਹਰੇ ਰਾਜ ਕੁਮਾਰ ਵੇਰਕਾ, ਪ੍ਰਗਟ ਸਿੰਘ, ਰਾਣਾ ਗੁਰਜੀਤ , ਕੁਲਜੀਤ ਨਾਗਰਾ, ਰਾਜਾ ਵੜਿੰਗ, ਗੁਰਕੀਰਤ ਕੋਟਲੀ, ਸੰਗਤ ਸਿੰਘ ਗਿਲਜ਼ੀਆ, ਰਜ਼ੀਆ ਸੁਲਤਾਨਾ ਦੀ ਐਂਟਰੀ ਹੋਵੇਗੀ।