ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਅਸਰ ਦਿਸਣ ਲੱਗਾ ਹੈ।ਉਤਰ ਰੇਲਵੇ ਦੇ ਚਾਰ ਸੈਕਸ਼ਨ ‘ਚ ਕਿਸਾਨਾਂ ਦੇ ਬੰਦ ਦਾ ਰਾਹ ਦਿਸ ਰਿਹਾ ਹੈ।ਦਿੱਲੀ-ਰੋਹਤਕ ਅਤੇ ਦਿੱਲੀ-ਅੰਬਾਲਾ ਰੂਟ ਨੂੰ ਫਿਲਹਾਲ ਟ੍ਰੇਨਾਂ ਲਈ ਬੰਦ ਕੀਤਾ ਗਿਆ ਹੈ।ਇਸ ਕਾਰਨ ਕਈ ਟ੍ਰੇਨਾਂ ਦੀ ਆਵਾਜਾਈ ‘ਤੇ ਅਸਰ ਪਿਆ ਹੈ।
ਕਈ ਟ੍ਰੇਨਾਂ ਰੱਦ ਵੀ ਕਰਨੀਆਂ ਪਈਆਂ ਹਨ।ਨਾਰਦਨ ਰੇਲਵੇ ਦੀ ਜਾਣਕਾਰੀ ਦੇ ਮੁਤਾਬਕ, ਬਰੇਲੀ ਤੋਂ ਰੋਹਤਕ ਜਾਣ ਵਾਲੀਆਂ ਨਵੀਆਂ ਦਿੱਲੀ ਤੱਕ ਆੳੇੁਣ ਵਾਲੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।ਨਾਂਦੇੜ ਸ੍ਰੀਗੰਗਾਨਗਰ ਤਿਲਕਬ੍ਰਿਜ, ਫਿਰੋਜ਼ਪੁਰ-ਫਾਜ਼ਿਲਕਾ ਸੈਕਸ਼ਨ ਦਾ ਫਿਰੋਜ਼ਪੁਰ ਸਿਟੀ ਯਾਰਡ ਵੀ ਪ੍ਰਭਾਵਿਤ ਹੋਇਆ ਹੈ।
ਫਿਰੋਜ਼ਪੁਰ-ਲੁਧਿਆਣਾ ਸੈਕਸ਼ਨ ਦੇ ਅਜੀਤਵਾਲ, ਫਿਰੋਜ਼ਪੁਰ-ਫਾਜ਼ਿਲਕਾ ਸੈਕਸ਼ਨ ਦੇ ਗੁਰੂ ਹਰਸਾਇ ਅਤੇ ਫਿਰੋਜ਼ਪੁਰ-ਲੁਧਿਆਣਾ ਸੈਕਸ਼ਨ ਦੇ ਚੌਕੀਮਾਨ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।ਇਸ ਨੂੰ ਲੈ ਕੇ ਹੁਣ ਤੱਕ 7 ਟ੍ਰੇਨਾਂ ਨੂੰ ਮੰਜ਼ਿਲ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ।ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਅੱਜ ਰੇਲ ਰੋਕੋ ਅੰਦੋਲਨ ਚਲ ਰਿਹਾ ਹੈ।ਕਈ ਸਥਾਨਾਂ ‘ਤੇ ਕਿਸਾਨ ਰੇਲਾਂ ਰੋਕ ਰਹੇ ਹਨ।ਦਿੱਲੀ ਦੇ ਕੋਲ ਬਹਾਦੁਰਗੜ੍ਹ ‘ਚ ਵੀ ਕਿਸਾਨ ਟ੍ਰੈਕ ‘ਤੇ ਬੈਠੇ ਹਨ।